ਪੰਜਾਬ

punjab

ਵਿਟਾਮਿਨਾਂ ਦੀ ਕਮੀ ਹੋਣ 'ਤੇ ਸਾਡਾ ਸਰੀਰ ਦਿੰਦਾ ਹੈ ਸੰਕੇਤ, ਨਜ਼ਰ ਆਉਣ ਲੱਗਦੇ ਨੇ ਇਹ ਲੱਛਣ, ਇਸ ਤਰ੍ਹਾਂ ਕਰੋ ਪਹਿਚਾਣ - Deficiency Of Vitamins

By ETV Bharat Punjabi Team

Published : Aug 9, 2024, 5:58 PM IST

Deficiency Of Vitamins: ਸਿਹਤਮੰਦ ਰਹਿਣ ਲਈ ਸਰੀਰ 'ਚ ਵਿਟਾਮਿਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸਦੀ ਕਮੀ ਨਾਲ ਸਾਡਾ ਸਰੀਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ। ਦੱਸ ਦਈਏ ਕਿ ਸਾਡਾ ਸਰੀਰ ਸਾਨੂੰ ਸਮੇਂ-ਸਮੇਂ 'ਤੇ ਸੰਕੇਤ ਦਿੰਦਾ ਹੈ ਕਿ ਸਾਡੇ ਸਰੀਰ ਵਿੱਚ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਹੋ ਗਈ ਹੈ।

Deficiency Of Vitamins
Deficiency Of Vitamins (Getty Images)

ਹੈਦਰਾਬਾਦ:ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਵਿਟਾਮਿਨਾਂ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਵਿਟਾਮਿਨਾਂ ਦੀ ਕਮੀ ਹੋਣ 'ਤੇ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ। ਦੱਸ ਦਈਏ ਕਿ ਜਦੋ ਸਰੀਰ 'ਚ ਵਿਟਾਮਿਨਾਂ ਦੀ ਕਮੀ ਹੁੰਦੀ ਹੈ, ਤਾਂ ਸਾਡਾ ਸਰੀਰ ਸੰਕੇਤ ਦੇਣ ਲੱਗਦਾ ਹੈ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਬਾਰੇ ਸੁਚੇਤ ਹੋ, ਤਾਂ ਇਸਨੂੰ ਆਸਾਨੀ ਨਾਲ ਪਛਾਣ ਸਕਦੇ ਹੋ।

ਸਰੀਰ 'ਚ ਵਿਟਾਮਿਨਾਂ ਦੀ ਕਮੀ ਦੇ ਲੱਛਣ:

ਮੈਗਨੀਸ਼ੀਅਮ ਦੀ ਕਮੀ: ਮਾਸਪੇਸ਼ੀਆਂ ਵਿੱਚ ਕੜਵੱਲ, ਨੀਂਦ ਦੀ ਕਮੀ, ਸਿਰ ਦਰਦ, ਪੀਰੀਅਡ ਦੌਰਾਨ ਦਰਦ, ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਅਤੇ ਉੱਚਾ ਰਹਿਣਾ ਮੈਗਨੀਸ਼ੀਅਮ ਦੀ ਕਮੀ ਦੇ ਲੱਛਣ ਹਨ।

ਆਇਰਨ ਦੀ ਕਮੀ: ਥਕਾਵਟ, ਚੱਕਰ ਆਉਣਾ, ਤੇਜ਼ ਧੜਕਣ, ਵਾਲ ਝੜਨਾ ਅਤੇ ਚਮੜੀ ਦਾ ਪੀਲਾ ਪੈਣਾ ਆਈਰਨ ਦੀ ਕਮੀ ਦੇ ਲੱਛਣ ਹਨ।

ਵਿਟਾਮਿਨ ਡੀ ਦੀ ਕਮੀ: ਹੱਡੀਆਂ ਵਿੱਚ ਸਮੱਸਿਆ, ਮਾਸਪੇਸ਼ੀਆਂ ਵਿੱਚ ਸਮੱਸਿਆ, ਇਮਿਊਨਿਟੀ ਦੀ ਕਮੀ, ਥਕਾਵਟ, ਹਮੇਸ਼ਾ ਤਣਾਅ ਵਿੱਚ ਰਹਿਣਾ ਵਿਟਾਮਿਨ-ਡੀ ਦੀ ਕਮੀ ਦੇ ਲੱਛਣ ਹਨ।

ਕੈਲਸ਼ੀਅਮ ਦੀ ਕਮੀ: ਜੋੜਾਂ ਵਿੱਚ ਤਿੜਕੀ ਆਵਾਜ਼, ਕਮਜ਼ੋਰ ਨਹੁੰ, ਕਮਜ਼ੋਰ ਵਾਲ ਕੈਲਸ਼ੀਅਮ ਦੀ ਕਮੀ ਦੇ ਲੱਛਣ ਹਨ।

ਜ਼ਿੰਕ ਦੀ ਕਮੀ:ਜ਼ਖ਼ਮ ਦਾ ਠੀਕ ਨਾ ਹੋਣਾ, ਨਹੁੰਆਂ 'ਤੇ ਚਿੱਟੇ ਨਿਸ਼ਾਨ, ਇਨਫੈਕਸ਼ਨ, ਇਮਿਊਨਿਟੀ ਦੀ ਕਮੀ ਜ਼ਿੰਕ ਦੀ ਕਮੀ ਦੇ ਲੱਛਣ ਹਨ।

ਵਿਟਾਮਿਨ ਬੀ12 ਦੀ ਕਮੀ: ਹੱਥਾਂ ਅਤੇ ਪੈਰਾਂ ਦੀਆਂ ਨਸਾਂ ਵਿੱਚ ਝਰਨਾਹਟ, ਸੁੰਨ ਹੋਣਾ, ਮੂਡ ਬਦਲਣਾ, ਸਿਰ ਦਰਦ, ਕਮਜ਼ੋਰੀ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਹਨ।

ਵਿਟਾਮਿਨ ਸੀ ਦੀ ਕਮੀ:ਮਸੂੜਿਆਂ ਤੋਂ ਖੂਨ ਵਗਣਾ, ਜੋੜਾਂ ਦੀ ਸਮੱਸਿਆ, ਕਮਜ਼ੋਰੀ, ਫੇਫੜਿਆਂ ਦੀ ਬੀਮਾਰੀ, ਜ਼ੁਕਾਮ, ਚਮੜੀ ਤੋਂ ਖੂਨ ਵਗਣਾ ਵਿਟਾਮਿਨ-ਸੀ ਦੀ ਕਮੀ ਦੇ ਨਿਸ਼ਾਨ ਹਨ।

ABOUT THE AUTHOR

...view details