ਹੈਦਰਾਬਾਦ: ਫਿਣਸੀ ਇੱਕ ਆਮ ਸਮੱਸਿਆ ਹੈ, ਜਿਸ ਦਾ ਸਾਹਮਣਾ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੁਆਰਾ ਕੀਤਾ ਜਾਂਦਾ ਹੈ। ਪਰ ਇਹ ਸਮੱਸਿਆ ਹਰ ਵਿਅਕਤੀ 'ਚ ਅਲੱਗ ਹੁੰਦੀ ਹੈ। ਕੁਝ ਲੋਕਾਂ ਦੇ ਬਹੁਤ ਜ਼ਿਆਦਾ ਫਿਣਸੀਆਂ ਹੁੰਦੀਆਂ ਹਨ, ਤਾਂ ਕੁਝ ਦੇ ਘੱਟ ਹੁੰਦੀਆ ਹਨ। ਹਾਲਾਂਕਿ, ਇਹ ਸਮੱਸਿਆ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ, ਪਰ ਪੁਰਸ਼ ਵੀ ਇਸ ਤੋਂ ਪੀੜਤ ਹੁੰਦੇ ਹਨ। ਇਸ ਲਈ ਔਰਤਾਂ ਦੇ ਨਾਲ-ਨਾਲ ਪੁਰਸ਼ਾ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ।
ਫਿਣਸੀਆ ਹੋਣ ਪਿੱਛੇ ਕਾਰਨ: ਫਿਣਸੀ ਹੋਣ ਦਾ ਕੋਈ ਖਾਸ ਕਾਰਨ ਨਹੀਂ ਹੁੰਦਾ। ਚਿਹਰੇ ਦੀਆਂ ਕਰੀਮਾਂ, ਤੇਲਯੁਕਤ ਭੋਜਨ, ਹਾਰਮੋਨਸ ਵਿੱਚ ਬਦਲਾਅ, ਪ੍ਰਦੂਸ਼ਣ, ਜ਼ਿਆਦਾ ਤਣਾਅ ਅਤੇ ਪਰਿਵਾਰਕ ਇਤਿਹਾਸ ਕਾਰਨ ਫਿਣਸੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਹਾਨੂੰ ਸਾਵਧਾਨੀਆਂ ਵਰਤਣੀਆ ਚਾਹੀਦੀਆ ਹਨ।
ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਫੇਸ ਵਾਸ਼:ਰੋਜ਼ਾਨਾ ਫੇਸ ਵਾਸ਼ ਕਰਨ ਨਾਲ ਚਿਹਰੇ 'ਤੇ ਫਿਣਸੀਆਂ ਦੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਦਿਨ ਵਿੱਚ ਇੱਕ ਵਾਰ ਹਲਕੇ ਕਲੀਨਰ ਨਾਲ ਚਿਹਰੇ ਨੂੰ ਸਾਫ਼ ਕਰੋ। ਨਹਾਉਣ ਤੋਂ ਬਾਅਦ ਚਿਹਰੇ 'ਤੇ ਮਾਇਸਚਰਾਈਜ਼ਰ ਲਗਾਓ। ਬਾਹਰ ਜਾਣ ਤੋਂ ਪਹਿਲਾਂ ਸਨਸਕ੍ਰੀਨ ਲੋਸ਼ਨ ਲਗਾਓ। ਇਸ ਨਾਲ ਫਿਣਸੀਆਂ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਸ਼ੇਵਿੰਗ: ਹਰ ਇੱਕ ਆਦਮੀ ਦੁਆਰਾ ਸ਼ੇਵਿੰਗ ਕੀਤੀ ਜਾਂਦੀ ਹੈ, ਪਰ ਕਈ ਲੋਕ ਫਿਣਸੀਆਂ ਅਤੇ ਦਾਗ 'ਤੇ ਬਲੇਡ ਜਾਂ ਇਲੈਕਟ੍ਰਿਕ ਰੇਜ਼ਰ ਦੀ ਵਰਤੋਂ ਕਰਕੇ ਸ਼ੇਵ ਕਰ ਲੈਂਦੇ ਹਨ। ਅਜਿਹਾ ਕਰਨ ਨਾਲ ਚਿਹਰੇ 'ਤੇ ਦਾਗ-ਧੱਬੇ ਹਮੇਸ਼ਾ ਲਈ ਰਹਿ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰੇਜ਼ਰ ਦੀ ਥਾਂ 'ਤੇ ਟ੍ਰਿਮਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਘਰ 'ਚ ਮੌਜੂਦ ਕੁਝ ਚੀਜ਼ਾਂ ਦੀ ਮਦਦ ਨਾਲ ਫਿਣਸੀਆਂ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਪਿਆਜ਼ ਦਾ ਰਸ: ਪਿਆਜ਼ ਦਾ ਰਸ ਫਿਣਸੀਆਂ ਦੇ ਆਲੇ-ਦੁਆਲੇ ਦੀ ਲਾਲੀ ਅਤੇ ਸੋਜ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਦਦਗਾਰ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ ਦੋ ਪਿਆਜ਼ ਲਓ ਅਤੇ ਉਨ੍ਹਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ। ਫਿਰ ਇਸਨੂੰ ਮਿਕਸਰ ਵਿੱਚ ਪਾਣੀ ਪਾ ਕੇ ਪੀਸ ਲਓ। ਫਿਰ ਇਸਨੂੰ ਕਿਸੇ ਭਾਂਡੇ 'ਚ ਛਾਣ ਲਓ ਅਤੇ ਪਿਆਜ਼ ਦਾ ਰਸ ਤਿਆਰ ਹੋ ਜਾਵੇਗਾ। ਫਿਰ ਇਸ 'ਚ ਕਾਟਨ ਦੇ ਰੂੰ ਨੂੰ ਡੁਬੋ ਕੇ ਫਿਣਸੀਆਂ 'ਤੇ ਹੌਲੀ-ਹੌਲੀ ਲਗਾਓ। ਇਸ ਤੋਂ ਬਾਅਦ ਇਨ੍ਹਾਂ ਨੂੰ 20 ਤੋਂ 30 ਮਿੰਟ ਤੱਕ ਸੁਕਾ ਲਓ ਅਤੇ ਫਿਰ ਆਪਣੇ ਚਿਹਰੇ ਨੂੰ ਧੋ ਲਓ।
ਆਈਸਕਿਊਬ: ਆਈਸਕਿਊਬ ਲਾਲੀ ਅਤੇ ਫਿਣਸੀਆਂ ਦੇ ਆਲੇ ਦੁਆਲੇ ਦੀ ਸੋਜ ਨੂੰ ਘੱਟ ਕਰਨ ਲਈ ਬਹੁਤ ਲਾਭਦਾਇਕ ਹੁੰਦੀ ਹੈ। ਆਈਸਕਿਊਬ ਨੂੰ ਨਰਮ ਕੱਪੜੇ 'ਚ ਪਾ ਕੇ ਫਿਣਸੀਆਂ 'ਤੇ ਕੁਝ ਸਕਿੰਟਾਂ ਲਈ ਰਗੜੋ। ਰੋਜ਼ਾਨਾ ਅਜਿਹਾ ਕਰਨ ਨਾਲ ਫਿਣਸੀਆਂ ਜਲਦੀ ਘੱਟ ਹੋ ਜਾਣਗੀਆ।