ਹੈਦਰਾਬਾਦ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਗਰਮੀ ਕਾਰਨ ਲੋਕ ਸਿਹਤ ਦੇ ਨਾਲ-ਨਾਲ ਚਮੜੀ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਪੀੜਿਤ ਹੋ ਜਾਂਦੇ ਹਨ। ਮਈ ਅਤੇ ਜੂਨ ਮਹੀਨੇ ਵਿੱਚ ਗਰਮੀ ਹੋਰ ਵੀ ਵੱਧ ਹੁੰਦੀ ਹੈ। ਗਰਮੀ 'ਚ ਧੁੱਪ ਅਤੇ ਗਲਤ ਖਾਣ-ਪੀਣ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤ ਕੇ ਇਸ ਸਮੱਸਿਆ ਤੋਂ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗਰਮੀਆਂ ਤੇਂ ਬਚਣ ਦੇ ਤਰੀਕੇ:
ਪਾਣੀ ਜ਼ਿਆਦਾ ਪੀਓ:ਗਰਮੀਆਂ 'ਚ ਅਕਸਰ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਗਰਮੀ ਦੇ ਮੌਸਮ 'ਚ ਤੁਹਾਨੂੰ 8 ਤੋਂ 10 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ।
ਧੁੱਪ 'ਚ ਬਾਹਰ ਨਾ ਜਾਓ: ਬਿਨ੍ਹਾਂ ਕਿਸੇ ਕੰਮ ਦੇ ਧੁੱਪ 'ਚ ਬਾਹਰ ਨਾ ਜਾਓ। ਜੇਕਰ ਕੋਈ ਜ਼ਰੂਰੀ ਕੰਮ ਹੈ, ਤਾਂ ਸਰੀਰ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਹੀ ਬਾਹਰ ਜਾਓ। ਜੇਕਰ ਤੁਸੀਂ ਦਫ਼ਤਰ ਜਾਂ ਕਿਸੇ ਕੰਮ ਕਰਕੇ ਬਾਹਰ ਜਾਂਦੇ ਹੋ, ਤਾਂ ਸਵੇਰੇ ਜਲਦੀ ਘਰੋ ਨਿਕਲਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਕੇ ਤੁਸੀਂ ਧੁੱਪ ਤੋਂ ਬਚ ਸਕੋਗੇ।
ਸਰੀਰਕ ਕਸਰਤ ਜ਼ਿਆਦਾ ਨਾ ਕਰੋ: ਗਰਮੀਆਂ ਦੇ ਮੌਸਮ 'ਚ ਸਰੀਰਕ ਕਸਰਤ ਜ਼ਿਆਦਾ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚੋ, ਕਿਉਕਿ ਕਸਰਤ ਕਰਨ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਤੁਸੀਂ ਹੀਟ ਸਟ੍ਰੋਕ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਗਰਮ ਜਾਂ ਠੰਡੀ ਜਗ੍ਹਾਂ ਜਾਣੋ ਤੋਂ ਬਚੋ: ਗਰਮ ਜਾਂ ਠੰਡੀ ਜਗ੍ਹਾਂ ਜਾਣ ਤੋਂ ਵੀ ਬਚੋ। ਜੇਕਰ ਤੁਸੀਂ ਸਾਰਾ ਦਿਨ ਏਸੀ ਜਾਂ ਕੂਲਰ 'ਚ ਬੈਠੇ ਹੋ ਅਤੇ ਅਚਾਨਕ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਰਿਹਾ ਹੈ, ਤਾਂ ਤੁਸੀਂ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਸਕਦੇ ਹੋ।
ਕੁਝ ਖਾ ਕੇ ਜਾਓ: ਗਰਮੀਆਂ ਦੇ ਮੌਸਮ 'ਚ ਕਦੇ ਵੀ ਖਾਲੀ ਪੇਟ ਘਰੋ ਬਾਹਰ ਨਾ ਜਾਓ। ਜੇਕਰ ਤੁਸੀਂ ਖਾਲੀ ਪੇਟ ਜਾਂਦੇ ਹੋ, ਤਾਂ ਤੇਜ਼ ਧੁੱਪ ਕਾਰਨ ਤੁਹਾਨੂੰ ਚੱਕਰ ਆ ਸਕਦੇ ਹਨ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ। ਇਸ ਲਈ ਹਮੇਸ਼ਾ ਕੁਝ ਖਾ ਕੇ ਹੀ ਘਰੋ ਨਿਕਲੋ।
ਖੁਰਾਕ ਦਾ ਧਿਆਨ ਰੱਖੋ: ਗਰਮੀਆਂ ਦੇ ਮੌਸਮ 'ਚ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਪਾਣੀ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਨ੍ਹਾਂ ਚੀਜ਼ਾਂ 'ਚ ਤਰਬੂਜ, ਖੀਰਾ ਅਤੇ ਟਮਾਟਰ ਆਦਿ ਸ਼ਾਮਲ ਹਨ। ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ। ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਖਾਓ। ਤੁਸੀਂ ਅੰਬ ਦਾ ਰਸ, ਨਾਰੀਅਲ ਪਾਣੀ, ਦਹੀ ਅਤੇ ਲੱਸੀ ਨੂੰ ਪੀ ਸਕਦੇ ਹੋ। ਇਸ ਨਾਲ ਗਰਮੀ ਤੋਂ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।