ਦੁਨੀਆ ਭਰ ਵਿੱਚ ਅਣਗਿਣਤ ਲੋਕ ਸ਼ੂਗਰ ਵਰਗੀ ਘਾਤਕ ਬਿਮਾਰੀ ਤੋਂ ਪੀੜਤ ਹਨ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਾਰੀ ਉਮਰ ਨਾਲ ਰਹਿੰਦੀ ਹੈ। ਇਸਨੂੰ ਇੱਕ ਲਾਇਲਾਜ ਬਿਮਾਰੀ ਵੀ ਕਿਹਾ ਜਾ ਸਕਦਾ ਹੈ। ਸ਼ੂਗਰ ਦਾ ਕੋਈ ਇਲਾਜ ਨਹੀਂ ਹੈ ਪਰ ਦਵਾਈਆਂ, ਜੀਵਨਸ਼ੈਲੀ ਅਤੇ ਖੁਰਾਕ 'ਚ ਬਦਲਾਅ ਕਰਕੇ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਦਰਅਸਲ, ਸਰੀਰ ਨੂੰ ਊਰਜਾ ਪ੍ਰਦਾਨ ਕਰਨ ਲਈ ਬਲੱਡ ਸ਼ੂਗਰ ਦੀ ਲੋੜ ਹੁੰਦੀ ਹੈ ਪਰ ਜੇਕਰ ਬਲੱਡ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੈ ਜਾਂ ਬੇਕਾਬੂ ਹੋ ਜਾਂਦਾ ਹੈ, ਤਾਂ ਇਹ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
45-50 ਸਾਲ ਦੀ ਉਮਰ 'ਚ ਬਲੱਡ ਸ਼ੂਗਰ ਦਾ ਪੱਧਰ ਕੀ ਹੋਣਾ ਚਾਹੀਦਾ ਹੈ?
medlineplus.gov ਦੇ ਅਨੁਸਾਰ, 45 ਤੋਂ 50 ਸਾਲ ਦੀ ਉਮਰ ਵਿੱਚ ਭੋਜਨ ਖਾਣ ਤੋਂ ਪਹਿਲਾ ਬਲੱਡ ਸ਼ੂਗਰ ਦਾ ਪੱਧਰ 90 ਤੋਂ 130 ਮਿਲੀਗ੍ਰਾਮ ਪ੍ਰਤੀ ਡੈਸੀਲੀਟਰ (mg/dL) ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਭੋਜਨ ਖਾਣ ਤੋਂ ਬਾਅਦ ਸ਼ੂਗਰ ਦਾ ਪੱਧਰ 140 ਮਿਲੀਗ੍ਰਾਮ/ਡੀਐਲ ਤੋਂ ਘੱਟ ਹੋਣਾ ਚਾਹੀਦਾ ਹੈ। ਰਾਤ ਨੂੰ ਖਾਣੇ ਤੋਂ ਬਾਅਦ ਬਲੱਡ ਸ਼ੂਗਰ ਦਾ ਪੱਧਰ 150 ਮਿਲੀਗ੍ਰਾਮ/ਡੀਐਲ ਆਮ ਮੰਨਿਆ ਜਾਂਦਾ ਹੈ। ਜੇਕਰ ਸ਼ੂਗਰ ਲੈਵਲ 300 ਤੋਂ ਵੱਧ ਜਾਵੇ ਤਾਂ ਇਹ ਇੱਕ ਸਮੱਸਿਆ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸਲਾਹ ਕਰੋ।
ਬਲੱਡ ਸ਼ੂਗਰ ਨੂੰ ਕੰਟਰੋਲ ਕਿਵੇਂ ਰੱਖੀਏ?
ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਅਨੁਸਾਰ, ਬਲੱਡ ਸ਼ੂਗਰ ਨੂੰ ਤੁਸੀਂ ਹੇਠਾਂ ਲਿਖੇ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹੋ।
- ਸਿਹਤਮੰਦ ਖੁਰਾਕ, ਸਿਹਤਮੰਦ ਭਾਰ ਅਤੇ ਨਿਯਮਤ ਸਰੀਰਕ ਗਤੀਵਿਧੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
- ਆਪਣੇ ਬਲੱਡ ਸ਼ੂਗਰ ਦੇ ਪੱਧਰ 'ਤੇ ਨਜ਼ਰ ਰੱਖੋ।
- ਭੋਜਨ ਸਮੇਂ 'ਤੇ ਖਾਓ ਅਤੇ ਖਾਣਾ ਨਾ ਛੱਡੋ।
- ਉਹ ਭੋਜਨ ਚੁਣੋ ਜਿਨ੍ਹਾਂ ਵਿੱਚ ਕੈਲੋਰੀ, ਸੰਤ੍ਰਿਪਤ ਚਰਬੀ, ਖੰਡ ਅਤੇ ਲੂਣ ਘੱਟ ਹੋਵੇ।
- ਆਪਣੇ ਖਾਣ-ਪੀਣ ਅਤੇ ਸਰੀਰਕ ਗਤੀਵਿਧੀ ਦਾ ਧਿਆਨ ਰੱਖੋ।
- ਜੂਸ ਜਾਂ ਸੋਡੇ ਦੀ ਬਜਾਏ ਪਾਣੀ ਪੀਓ।
- ਸ਼ਰਾਬ ਦੀ ਖਪਤ ਨੂੰ ਸੀਮਤ ਕਰੋ ਜਾਂ ਬਚੋ
- ਮਿੱਠੇ ਸੁਆਦ ਲਈ ਫਲ ਚੁਣੋ।
- ਆਪਣੇ ਖਾਣੇ ਦੇ ਹਿੱਸਿਆਂ ਨੂੰ ਕੰਟਰੋਲ ਕਰੋ।
ਕਾਰਬੋਹਾਈਡਰੇਟ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?
ਭੋਜਨ ਵਿੱਚ ਮੌਜੂਦ ਕਾਰਬੋਹਾਈਡਰੇਟ ਬਲੱਡ ਸ਼ੂਗਰ ਦੇ ਪੱਧਰ ਨੂੰ ਜ਼ਿਆਦਾ ਵਧਾਉਂਦੇ ਹਨ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਕਾਰਬੋਹਾਈਡਰੇਟ ਖਾ ਸਕਦੇ ਹੋ। ਤੁਸੀਂ ਕਿੰਨਾ ਕਾਰਬੋਹਾਈਡਰੇਟ ਖਾ ਸਕਦੇ ਹੋ? ਇਹ ਤੁਹਾਡੀ ਉਮਰ, ਭਾਰ, ਗਤੀਵਿਧੀ ਦੇ ਪੱਧਰ ਅਤੇ ਹੋਰ ਕਾਰਕਾਂ 'ਤੇ ਨਿਰਭਰ ਕਰਦਾ ਹੈ।
ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਕਾਰਬੋਹਾਈਡਰੇਟ ਦੀ ਗਿਣਤੀ ਕਰਨਾ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਹੈ। ਆਪਣੇ ਲਈ ਸਭ ਤੋਂ ਵਧੀਆ ਕਾਰਬ ਟੀਚਿਆਂ ਬਾਰੇ ਆਪਣੀ ਸਿਹਤ ਸੰਭਾਲ ਟੀਮ ਨਾਲ ਗੱਲ ਕਰਨਾ ਯਕੀਨੀ ਬਣਾਓ।
ਇਹ ਵੀ ਪੜ੍ਹੋ:-
- ਸਰੀਰ 'ਚ ਨਜ਼ਰ ਆਉਣ ਵਾਲੇ ਇਹ 10 ਵੱਡੇ ਲੱਛਣ ਕੋਲੈਸਟ੍ਰੋਲ 'ਚ ਵਾਧੇ ਦਾ ਹੋ ਸਕਦੇ ਨੇ ਸੰਕੇਤ, ਸਮੇਂ ਰਹਿੰਦੇ ਕਰ ਲਓ ਪਹਿਚਾਣ ਨਹੀਂ ਤਾਂ...
- ਕੀ ਤੁਸੀਂ ਰਾਤ ਨੂੰ 11 ਵਜੇਂ ਤੋ ਬਾਅਦ ਸੌਂਦੇ ਹੋ? ਜੇ ਹਾਂ... ਤਾਂ ਇਨ੍ਹਾਂ 7 ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ, ਸਮੇਂ ਰਹਿੰਦੇ ਜਾਣ ਲਓ ਨਹੀਂ ਤਾਂ...
- ਡਿਲੀਵਰੀ ਤੋਂ ਬਾਅਦ ਵੱਧ ਰਹੇ ਭਾਰ ਨੂੰ ਕੰਟਰੋਲ ਕਰਨਗੇ ਇਹ 4 ਭੋਜਨ, ਜਾਣ ਲਓ ਕਿਹੜੇ ਭੋਜਨ ਤੋਂ ਬਚਣਾ ਬਿਹਤਰ ਹੈ?