ਅੰਮ੍ਰਿਤਸਰ ਵਿੱਚ ਮੀਂਹ ਨੇ ਬਦਲਿਆ ਮੌਸਮ, ਤਾਪਮਾਨ ਵਿੱਚ ਭਾਰੀ ਗਿਰਾਵਟ - RAIN
🎬 Watch Now: Feature Video


Published : Feb 20, 2025, 8:23 PM IST
ਅੰਮ੍ਰਿਤਸਰ :ਦੇਰ ਰਾਤ ਤੋਂ ਹੀ ਪੰਜਾਬ ਭਰ ਦੇ ਕਈ ਇਲਾਕਿਆਂ ਵਿੱਚ ਬਰਸਾਤ ਪੈ ਰਹੀ ਹੈ। ਜਿਸ ਕਰਕੇ ਪਾਰਾ ਇੱਕ ਵਾਰ ਫਿਰ ਤੋਂ ਹੇਠਾਂ ਜਾ ਡਿੱਗਿਆ। ਜੇ ਆਮ ਦਿਨਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਦਿਨ ਵੇਲੇ ਪਾਰਾ 18 ਤੋਂ 22 ਡਿਗਰੀ ਦਰਜ ਕੀਤਾ ਜਾਂਦਾ ਸੀ ਪਰ ਅੱਜ ਪਾਰਾ ਦਿਨ ਦੇ ਵੇਲੇ 13 ਡਿਗਰੀ ਦਰਜ ਕੀਤਾ ਗਿਆ ਹੈ। ਇਸ ਮੌਕੇ ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਰਸਾਤ ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੈ। ਇਸ ਬਰਸਾਤ ਨਾਲ ਬਿਮਾਰੀਆਂ ਤੋਂ ਰਾਹਤ ਮਿਲੇਗੀ। ਉਥੇ ਹੀ ਇਸ ਬਰਸਾਤ ਦਾ ਕਿਸਾਨਾਂ ਨੂੰ ਵੀ ਕਾਫ਼ੀ ਫਾਇਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਲਈ ਬਰਸਾਤ ਵਰਦਾਨ ਸਾਬਿਤ ਹੋਈ ਹੈ। ਜਿਸ ਨਾਲ ਕਿਸਾਨਾਂ ਦੇ ਚਿਹਰੇ ‘ਤੇ ਖ਼ੁਸ਼ੀ ਹੈ। ਲਗਾਤਾਰ ਗਰਮੀ ਪੈਣ ਨਾਲ ਲੱਗ ਰਿਹਾ ਸੀ ਕਿ ਠੰਢ ਦਾ ਮੌਸਮ ਬਹੁਤ ਘੱਟ ਆਇਆ ਹੈ ਪਰ ਹੁਣ ਅੱਜ ਦੀ ਬਰਸਾਤ ਨਾਲ ਇੱਕ ਵਾਰ ਫਿਰ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਦਿਖਾਈ ਦਿੱਤੀ ਤੇ ਫਿਰ ਠੰਢ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ।