ਹੈਦਰਾਬਾਦ: ਹੋਸਟਲ ਦੀ ਜ਼ਿੰਦਗੀ ਨੂੰ ਅੱਜ ਕੱਲ੍ਹ ਦੇ ਬੱਚੇ ਮਜ਼ੇਦਾਰ ਸਮਝਦੇ ਹਨ। ਪਰ ਹੋਸਟਲ 'ਚ ਰਹਿਣ ਵਾਲਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਕਿ ਉੱਥੇ ਘਰ ਦਾ ਬਣਿਆ ਖਾਣਾ ਨਹੀ ਮਿਲਦਾ ਅਤੇ ਜੇਕਰ ਤੁਸੀਂ ਲੇਟ ਉੱਠਦੇ ਹੋ, ਤਾਂ ਤੁਹਾਨੂੰ ਭੁੱਖਾ ਰਹਿਣਾ ਪੈਂਦਾ ਹੈ। ਕਈ ਲੋਕਾਂ ਨੂੰ ਸਵੇਰੇ ਲੇਟ ਉੱਠਣ ਦੀ ਆਦਤ ਹੁੰਦੀ ਹੈ, ਜਿਸ ਕਰਕੇ ਸਵੇਰ ਦਾ ਭੋਜਨ ਮਿਸ ਹੋ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜੋ ਬਿਨ੍ਹਾਂ ਗੈਸ ਤੋਂ ਬਣਾਈਆਂ ਜਾਂਦੀਆਂ ਹੋਣ।
ਸਵੇਰ ਦੇ ਭੋਜਨ 'ਚ ਸ਼ਾਮਲ ਕਰੋ ਇਹ ਚੀਜ਼ਾਂ:
ਸੱਤੂ ਦਾ ਸ਼ਰਬਤ: ਗਰਮੀਆਂ 'ਚ ਸੱਤੂ ਦਾ ਸ਼ਰਬਤ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਸਦਾ ਸ਼ਰਬਤ ਬਣਾ ਕੇ ਪੀਣ ਨਾਲ ਤੁਹਾਨੂੰ ਐਨਰਜ਼ੀ ਮਿਲੇਗੀ ਅਤੇ ਪੇਟ ਵੀ ਭਰ ਜਾਂਦਾ ਹੈ। ਇਸਨੂੰ ਬਣਾਉਣ ਲਈ ਇੱਕ ਗਲਾਸ 'ਚ ਸੱਤੂ ਲਓ ਅਤੇ ਉਸ 'ਚ ਪਾਣੀ ਮਿਲਾ ਲਓ। ਹੁਣ ਇਸ 'ਚ ਪਿਆਜ਼, ਹਰੀ ਮਿਰਚ ਅਤੇ ਲੂਣ ਮਿਲਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਉੱਪਰ ਨਿੰਬੂ ਦੇ ਰਸ ਦੀਆਂ ਬੂੰਦਾਂ ਪਾ ਲਓ। ਇਸ ਤਰ੍ਹਾਂ ਬਿਨ੍ਹਾਂ ਗੈਸ ਦੇ ਸੱਤੂ ਦਾ ਸ਼ਰਬਤ ਤਿਆਰ ਹੋ ਜਾਵੇਗਾ।
ਸੈਂਡਵਿਚ: ਸਵੇਰ ਦੇ ਭੋਜਨ 'ਚ ਤੁਸੀਂ ਸੈਂਡਵਿਚ ਨੂੰ ਵੀ ਸ਼ਾਮਲ ਕਰ ਸਕਦੇ ਹੋ। ਸੈਂਡਵਿਚ ਬਣਾਉਣ ਲਈ ਪਹਿਲਾ ਬਰੈੱਡ ਦੇ ਟੁਕੜਿਆਂ 'ਤੇ ਕੈਚੱਪ ਲਗਾਓ ਅਤੇ ਉਸ 'ਤੇ ਕੱਟੀਆਂ ਹੋਇਆ ਸਬਜ਼ੀਆਂ ਪਾਓ। ਫਿਰ ਕਾਲਾ ਲੂਣ ਅਤੇ ਚਾਟ ਮਸਾਲਾ ਛਿੜਕ ਦਿਓ। ਇਸ ਤੋਂ ਬਾਅਦ ਦੂਜੇ ਟੁੱਕੜੇ 'ਤੇ ਕੈਚੱਪ ਲਗਾਓ। ਇਸ ਤਰ੍ਹਾਂ ਤੁਹਾਡਾ ਸੈਂਡਵਿਚ ਤਿਆਰ ਹੋ ਜਾਵੇਗਾ। ਜੇਕਰ ਤੁਸੀਂ ਪੀਨਟ ਬਟਰ ਸੈਂਡਵਿਚ ਬਣਾਉਣਾ ਚਾਹੁੰਦੇ ਹੋ, ਤਾਂ ਬਰੈੱਡ ਦੇ ਟੁੱਕੜਿਆਂ 'ਤੇ ਪੀਨਟ ਬਟਰ ਲਗਾਓ। ਫਿਰ ਉਸ 'ਤੇ ਕੇਲੇ ਦੇ ਕੁਝ ਟੁੱਕੜੇ ਰੱਖੋ ਅਤੇ ਬਰੈੱਡ ਨੂੰ ਕਵਰ ਕਰਕੇ ਖਾਓ। ਸੈਂਡਵਿਚ ਨਾਲ ਪੇਟ ਭਰ ਜਾਂਦਾ ਹੈ ਅਤੇ ਸਰੀਰ ਨੂੰ ਵੀ ਐਨਰਜ਼ੀ ਮਿਲਦੀ ਹੈ।
Fruit Yogurt: ਤੁਸੀਂ ਆਪਣੀ ਖੁਰਾਕ 'ਚ Fruit Yogurt ਨੂੰ ਸ਼ਾਮਲ ਕਰ ਸਕਦੇ ਹੋ। ਦਹੀ ਅਤੇ ਫਲ ਦੋਨੋ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ Fruit Yogurt ਖਾਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ। ਇਸਨੂੰ ਬਣਾਉਣ ਲਈ ਦਹੀ 'ਚ ਆਪਣੀ ਪਸੰਦ ਦੇ ਫਲ ਮਿਲਾ ਲਓ। ਇਸ ਤਰ੍ਹਾਂ Fruit Yogurt ਤਿਆਰ ਹੋ ਜਾਵੇਗਾ।
ਫਰੂਟ ਚਾਟ: ਸਵੇਰੇ-ਸਵੇਰੇ ਤਾਜ਼ੇ ਫਲਾਂ ਨੂੰ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਫਰੂਟ ਚਾਟ ਨੂੰ ਸ਼ਾਮਲ ਕਰ ਸਕਦੇ ਹੋ। ਇਸ ਲਈ ਆਪਣੀ ਪਸੰਦ ਦੇ ਫਲਾਂ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ ਅਤੇ ਇਸ 'ਤੇ ਕਾਲਾ ਲੂਣ ਅਤੇ ਚਾਟ ਮਸਾਲਾ ਛਿੜਕ ਦਿਓ।
ਸਪਾਉਟ: ਸਪਾਉਟ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਸਵੇਰ ਦਾ ਭੋਜਨ ਨਹੀਂ ਖਾ ਪਾਏ, ਤਾਂ ਸਪਾਉਟ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸਪਾਉਟ ਨੂੰ ਬਣਾਉਣ ਲਈ ਮੂੰਗ ਜਾਂ ਕਾਲੇ ਛੋਲਿਆਂ ਨੂੰ ਧੋ ਕੇ ਇੱਕ ਗਿੱਲੇ ਕੱਪੜੇ 'ਚ ਲਪੇਟ ਕੇ ਰਾਤ ਭਰ ਛੱਡ ਦਿਓ। ਸਵੇਰੇ ਇਸ 'ਤੇ ਕਾਲਾ ਲੂਣ ਛਿੜਕ ਕੇ ਖਾ ਲਓ। ਇਸ ਨਾਲ ਪੇਟ ਭਰਿਆ ਰਹੇਗਾ ਅਤੇ ਸਰੀਰ ਨੂੰ ਕਈ ਪੌਸ਼ਟਿਕ ਤੱਤ ਅਤੇ ਫਾਈਬਰ ਮਿਲਣਗੇ।