ਹੈਦਰਾਬਾਦ:ਥਾਇਰਾਇਡ ਇੱਕ ਹਾਰਮੋਨਲ ਬਿਮਾਰੀ ਹੈ। ਜੇਕਰ ਇਸ ਬਿਮਾਰੀ 'ਤੇ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਗੰਭੀਰ ਹੋ ਸਕਦੀ ਹੈ। ਇਸ ਸਮੱਸਿਆ ਦਾ ਸਭ ਤੋਂ ਜ਼ਿਆਦਾ ਖਤਰਾ ਔਰਤਾਂ 'ਚ ਦੇਖਣ ਨੂੰ ਮਿਲਦਾ ਹੈ। ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਕਰਕੇ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਸਹੀ ਸਮੇਂ 'ਤੇ ਇਲਾਜ਼ ਕਰਵਾ ਕੇ ਥਾਇਰਾਇਡ ਤੋਂ ਛੁਟਕਾਰਾ ਪਾਇਆ ਜਾ ਸਕੇ।
ਥਾਇਰਾਇਡ ਦੇ ਸ਼ੁਰੂਆਤੀ ਲੱਛਣ: ਥਾਇਰਾਇਡ ਦੇ ਸ਼ੁਰੂਆਤੀ ਲੱਛਣ ਅਲੱਗ-ਅਲੱਗ ਹੋ ਸਕਦੇ ਹਨ। ਪਰ ਕੁਝ ਲੱਛਣ ਇੱਥੇ ਦੱਸੇ ਗਏ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ।
- ਭਰਪੂਰ ਨੀਂਦ ਲੈਣ ਤੋਂ ਬਾਅਦ ਵੀ ਥਕਾਵਟ ਜਾਂ ਐਨਰਜ਼ੀ ਦੀ ਕਮੀ ਮਹਿਸੂਸ ਹੋਣਾ।
- ਅਚਾਨਕ ਭਾਰ ਘੱਟ ਜਾਂ ਵੱਧ ਹੋਣਾ।
- ਮੂਡ 'ਚ ਬਦਲਾਅ।
- ਚਿੰਤਾ ਅਤੇ ਤਣਾਅ।
- ਨੀਂਦ ਨਾ ਆਉਣਾ।
- ਸੁੱਕੀ ਚਮੜੀ।
- ਵਾਲਾਂ ਦਾ ਝੜਨਾ।
- ਮਾਸਪੇਸ਼ੀਆਂ 'ਚ ਕੰਮਜ਼ੋਰੀ ਜਾਂ ਜੋੜਾਂ 'ਚ ਦਰਦ
- ਹਾਰਟ ਦਰ ਦਾ ਵਧਣਾ ਜਾਂ ਘੱਟ ਹੋਣਾ।
- ਪੀਰੀਅਡਸ 'ਚ ਬਦਲਾਅ।
- ਗਰਦਨ 'ਚ ਸੋਜ।