ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਕਈ ਲੋਕਾਂ ਨੂੰ ਭਾਰ ਵੱਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰ ਘਟਾਉਣ ਲਈ ਲੋਕ ਕਸਰਤ ਤੋਂ ਲੈ ਕੇ ਖੁਰਾਕ ਤੱਕ ਹਰ ਚੀਜ਼ 'ਚ ਸੁਧਾਰ ਕਰਦੇ ਹਨ, ਪਰ ਇਸ ਚੱਕਰ 'ਚ ਕੁਝ ਗਲਤੀਆਂ ਕਰ ਲੈਂਦੇ ਹਨ, ਜਿਸ ਕਾਰਨ ਸਿਹਤ 'ਤੇ ਗਲਤ ਅਸਰ ਪੈ ਜਾਂਦਾ ਹੈ। ਇਸ ਲਈ ਤੁਹਾਨੂੰ ਭਾਰ ਘਟਾਉਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਭਾਰ ਘਟਾਉਣ ਲਈ ਨਾ ਕਰੋ ਇਹ ਗਲਤੀਆਂ:
ਭੁੱਖੇ ਰਹਿਣ ਦੀ ਗਲਤੀ: ਬਹੁਤ ਸਾਰੇ ਲੋਕ ਫਿੱਟ ਰਹਿਣ ਅਤੇ ਭਾਰ ਘਟਾਉਣ ਲਈ ਭੋਜਨ ਛੱਡਣ ਲੱਗਦੇ ਹਨ ਅਤੇ ਸਰੀਰ 'ਚੋ ਕੈਲੋਰੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਨ ਨਾਲ ਤੁਹਾਡਾ ਭਾਰ ਹੋਰ ਵੱਧ ਸਕਦਾ ਹੈ। ਇਸ ਲਈ ਹਮੇਸ਼ਾ ਸਮੇਂ 'ਤੇ ਭੋਜਨ ਖਾਓ।
ਕੋਈ ਡਾਈਟ ਨਾ ਲਓ:ਭਾਰ ਘਟਾਉਣ ਲਈ ਡਾਈਟ ਨੂੰ ਸੰਤੁਲਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗੈਰ ਸਿਹਤਮੰਦ ਭੋਜਨ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਭਾਰ ਘਟਾਉਣ ਲਈ ਤੁਹਾਨੂੰ ਆਪਣੀ ਡਾਈਟ ਦੀ ਮਾਤਰਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਡਾਈਟੀਸ਼ੀਅਨ ਦੀ ਸਲਾਹ ਲਏ ਬਿਨਾਂ ਨਾ ਖਾਓ: ਭਾਰ ਘਟਾਉਣ ਲਈ ਹਮੇਸ਼ਾ ਸਹੀ ਡਾਈਟੀਸ਼ੀਅਨ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਤੁਹਾਨੂੰ ਗਲਤ ਚੀਜ਼ਾਂ ਖਾਣ ਤੋਂ ਰੋਕਣਗੇ, ਜਿਸ ਨਾਲ ਤੁਸੀਂ ਆਪਣੇ ਭਾਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕੋਗੇ।
ਸ਼ਾਰਟਕੱਟ ਨਾ ਅਪਣਾਓ: ਜਲਦੀ ਭਾਰ ਘਟਾਉਣ ਦੇ ਚੱਕਰ 'ਚ ਸ਼ਾਰਟਕੱਟ ਨਾ ਅਪਣਾਓ। ਇਸ ਨਾਲ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਤੁਸੀਂ ਹੌਲੀ-ਹੌਲੀ ਸਿਹਤਮੰਦ ਤਰੀਕੇ ਨਾਲ ਵੀ ਭਾਰ ਨੂੰ ਘੱਟ ਕਰ ਸਕਦੇ ਹੋ।