ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਸਰੀਰ ਵਿੱਚ ਐਨਰਜ਼ੀ ਦੀ ਕਮੀ ਹੋਣ ਲੱਗਦੀ ਹੈ। ਤੇਜ਼ ਧੁੱਪ ਤੋਂ ਬਚਣ ਲਈ ਖੁਰਾਕ ਦਾ ਸਹੀ ਹੋਣਾ ਅਤੇ ਜੀਵਨਸ਼ੈਲੀ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕ ਆਪਣੀ ਖੁਰਾਕ 'ਚ ਕੌਫ਼ੀ ਨੂੰ ਸ਼ਾਮਲ ਕਰ ਲੈਂਦੇ ਹਨ। ਪਰ ਰੋਜ਼ਾਨਾ ਕੌਫ਼ੀ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਗਰਮੀਆ 'ਚ ਜਦੋ ਤਾਪਮਾਨ ਵੱਧ ਜਾਂਦਾ ਹੈ, ਤਾਂ ਸਰੀਰ ਨੂੰ ਠੰਡਾ ਰੱਖਣ ਦੀ ਲੋੜ ਹੁੰਦੀ ਹੈ। ਕੌਫ਼ੀ 'ਚ ਕੌਫ਼ਿਨ ਜ਼ਿਆਦਾ ਹੁੰਦੀ ਹੈ, ਜੋ ਕਿ ਸਿਹਤ 'ਤੇ ਗਲਤ ਅਸਰ ਪਾਉਦੀ ਹੈ। ਇਸ ਲਈ ਤੁਹਾਨੂੰ ਕੌਫ਼ੀ ਦੇ ਨੁਕਸਾਨਾ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੌਫ਼ੀ ਪੀਣ ਦੇ ਨੁਕਸਾਨ:
ਡੀਹਾਈਡ੍ਰੇਸ਼ਨ ਦੀ ਸਮੱਸਿਆ:ਕੌਫ਼ੀ 'ਚ ਕੌਫਿਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਪਸੀਨਾ ਜ਼ਿਆਦਾ ਆਉਣ ਲੱਗਦਾ ਹੈ। ਇਸ ਤੋਂ ਇਲਾਵਾ, ਸਰੀਰ 'ਚ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ। ਇਸ ਲਈ ਕੌਫ਼ੀ ਨੂੰ ਛੱਡ ਕੇ ਭਰਪੂਰ ਮਾਤਰਾ 'ਚ ਪਾਣੀ ਪੀਓ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।