ਹੈਦਰਾਬਾਦ:ਗਰਮੀਆਂ ਦੇ ਮੌਸਮ 'ਚ ਅਕਸਰ ਲੋਕ ਗਲਾ ਸੁੱਕਣ ਅਤੇ ਧੁੱਪ ਕਾਰਨ ਐਨਰਜ਼ੀ ਘੱਟ ਹੋ ਜਾਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਮੌਸਮ 'ਚ ਜ਼ਿਆਦਾ ਪਾਣੀ ਪੀਣ ਅਤੇ ਸਿਹਤਮੰਦ ਡਰਿੰਕਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਤੁਸੀਂ ਗਰਮੀ ਦੇ ਮੌਸਮ 'ਚ ਗੰਨੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਇਮਿਊਨਟੀ ਸਿਸਟਮ ਨੂੰ ਬੂਸਟ ਕਰਨ ਤੋਂ ਇਲਾਵਾ ਸਿਹਤ ਨੂੰ ਹੋਰ ਵੀ ਕਈ ਲਾਭ ਮਿਲ ਸਕਦੇ ਹਨ। ਗਰਮੀਆਂ 'ਚ ਗੰਨੇ ਦਾ ਰਸ ਆਸਾਨੀ ਨਾਲ ਮਿਲ ਜਾਂਦਾ ਹੈ। ਗੰਨੇ ਦੇ ਜੂਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਈਰਨ, ਮੈਗਨੀਸ਼ੀਅਮ ਅਤੇ ਫਾਸਫੋਰਟ ਪਾਇਆ ਜਾਂਦਾ ਹੈ, ਜਿਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਗੰਨੇ ਦਾ ਜੂਸ ਪੀਣ ਦੇ ਫਾਇਦੇ:
ਇਮਿਊਨਟੀ ਬੂਸਟ: ਗੰਨੇ ਦੇ ਜੂਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀ ਇਮਿਊਨਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਗਰਮੀਆਂ 'ਚ ਹੋਣ ਵਾਲੀਆਂ ਕਈ ਬਿਮਾਰੀਆਂ ਅਤੇ ਇੰਨਫੈਕਸ਼ਨਾਂ ਤੋਂ ਖੁਦ ਦਾ ਬਚਾਅ ਕਰ ਸਕੋਗੇ।