ਹੈਦਰਾਬਾਦ: ਅੱਜਕੱਲ੍ਹ ਲੋਕ ਕੌਫੀ ਨਾਲੋਂ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਚਾਹ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ। ਸਵੇਰੇ ਉੱਠਦੇ ਸਭ ਤੋਂ ਪਹਿਲਾ ਲੋਕ ਚਾਹ ਹੀ ਪੀਂਦੇ ਹਨ। ਕਈ ਲੋਕ ਦਿਨ ਵਿੱਚ ਜ਼ਰੂਰਤ ਤੋਂ ਜ਼ਿਆਦਾ ਚਾਹ ਪੀ ਲੈਂਦੇ ਹਨ। ਅਜਿਹੇ 'ਚ ਲੋਕਾਂ ਨੂੰ ਚਾਹ ਦੀ ਲਤ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਕਈ ਲੋਕ ਚਾਹ ਨੂੰ ਲੈ ਕੇ ਕੁਝ ਗਲਤੀਆਂ ਵੀ ਕਰਦੇ ਹਨ, ਜਿਸ ਦੇ ਨਤੀਜੇ ਉਨ੍ਹਾਂ ਲਈ ਬਹੁਤ ਭਾਰੀ ਹੋ ਸਕਦੇ ਹਨ। ਅਜਿਹੇ 'ਚ ਲੋਕ ਚਾਹ ਪੀਣਾ ਬੰਦ ਨਹੀਂ ਕਰ ਸਕਦੇ ਪਰ ਕੁਝ ਅਜਿਹੇ ਤਰੀਕੇ ਅਪਣਾ ਸਕਦੇ ਹਨ, ਜਿਸ ਨਾਲ ਚਾਹ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ।
ਚਾਹ ਪੀਣ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਚਾਹ ਨੂੰ ਜ਼ਿਆਦਾ ਦੇਰ ਤੱਕ ਨਾ ਉਬਾਲੋ: ਚਾਹ ਵਿੱਚ ਕੁਝ ਤੱਤ ਹੁੰਦੇ ਹਨ, ਜੋ ਸਿਹਤ ਲਈ ਖਤਰਨਾਕ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਚਾਹ ਨੂੰ ਉਬਾਲਣ 'ਤੇ ਇਹ ਤੱਤ ਕਿਰਿਆਸ਼ੀਲ ਹੋ ਜਾਂਦੇ ਹਨ। ਇਨ੍ਹਾਂ ਤੱਤਾਂ ਦਾ ਸਾਡੇ ਸਰੀਰ ਅਤੇ ਦਿਮਾਗ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।
ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਨਾ ਪੀਓ: ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਸਰੀਰ ਵਿੱਚ ਜ਼ਿੰਕ ਅਤੇ ਆਇਰਨ ਦਾ ਸੋਖਣ ਘੱਟ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ।