ਹੈਦਰਾਬਾਦ:ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਸਾਡੀ ਜੀਵਨਸ਼ੈਲੀ ਅਤੇ ਖਾਣ-ਪੀਣ 'ਚ ਬਦਲਾਅ ਹੋ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ। ਹਰੀਆ ਸਬਜ਼ੀਆਂ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੀਆ ਹਨ। ਇਨ੍ਹਾਂ 'ਚ ਮਟਰ, ਪਿਆਜ਼ ਅਤੇ ਲਸਣ ਸਮੇਤ ਹੋਰ ਵੀ ਕਈ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਕਈ ਸਿਹਤ ਲਾਭ ਪਾ ਸਕਦੇ ਹੋ।
ਸਰਦੀਆਂ ਦੇ ਮੌਸਮ 'ਚ ਖਾਓ ਸਿਹਤਮੰਦ ਸਬਜ਼ੀਆਂ:
ਮਟਰ: ਮਟਰ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਮਟਰ ਦੇ ਪਰਾਂਠੇ, ਸਬਜ਼ੀ, ਕਚੋਰੀ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਪਿਆਜ਼:ਪਿਆਜ਼ 'ਚ ਵਿਟਾਮਿਨ-ਏ, ਸੀ, ਕੈਲਸ਼ੀਅਮ, ਫੋਲੇਟ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਪਿਆਜ਼ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਪਿਆਜ਼ ਸਿਰਫ਼ ਸਵਾਦ ਵਧਾਉਣ ਲਈ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।
ਲਸਣ: ਲਸਣ 'ਚ ਵਿਟਾਮਿਨ-ਸੀ, ਕੈਲਸ਼ੀਅਮ ਅਤੇ ਆਈਰਨ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਲਸਣ ਐਂਟੀਆਕਸੀਡੈਂਟ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹੋ। ਇਸ ਲਈ ਤੁਸੀਂ ਲਸਣ ਦੀ ਚਟਨੀ, ਸਲਾਦ, ਅਚਾਰ ਅਤੇ ਸਬਜ਼ੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਪੱਤਾਗੋਭੀ:ਪੱਤਾਗੋਭੀ ਘਟ ਕੈਲੋਰੀ ਵਾਲੀ ਸਬਜ਼ੀ ਹੁੰਦੀ ਹੈ। ਇਸ 'ਚ ਫਾਈਬਰ, ਵਿਟਾਮਿਨ-ਸੀ, ਕੇ ਅਤੇ ਮੈਗਨੀਜ਼ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ 'ਚ ਮਦਦ ਮਿਲਦੀ ਹੈ ਅਤੇ ਦਿਲ ਲਈ ਵੀ ਪੱਤਾਗੋਭੀ ਫਾਇਦੇਮੰਦ ਹੁੰਦੀ ਹੈ।
ਫੁੱਲਗੋਭੀ: ਫੁੱਲਗੋਭੀ 'ਚ ਵਿਟਾਮਿਨ, ਫਾਈਬਰ, ਫੋਲੇਟ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਆਪਣੀ ਖੁਰਾਕ ਵਿੱਚ ਫੁੱਲਗੋਭੀ ਨੂੰ ਸ਼ਾਮਲ ਕਰੋ।
ਚੁਕੰਦਰ: ਚੁਕੰਦਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਸ 'ਚ ਫੋਲੇਟ, ਮੈਗਨੀਜ਼, ਫਾਈਬਰ, ਪੋਟਾਸ਼ੀਅਮ, ਆਈਰਨ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਚੁਕੰਦਰ ਨੂੰ ਆਪਣੀ ਖੁਰਾਕ 'ਚ ਸਲਾਦ ਜਾਂ ਸੂਪ ਦੇ ਰੂਪ 'ਚ ਸ਼ਾਮਲ ਕਰ ਸਕਦੇ ਹੋ।
ਗਾਜਰ: ਗਾਜਰ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ। ਇਸਨੂੰ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਗਾਜਰ 'ਚ ਐਂਟੀਆਕਸੀਡੈਂਟਟ, ਵਿਟਾਮਿਨ-ਕੇ, ਪੋਟਾਸ਼ੀਅਮ ਅਤੇ ਫਾਈਬਰ ਵਰਗੇ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਗਾਜਰ ਦਾ ਸਲਾਦ, ਹਲਵਾ ਅਤੇ ਸਬਜ਼ੀ ਨੂੰ ਸ਼ਾਮਲ ਕਰ ਸਕਦੇ ਹੋ।
ਸ਼ਲਗਮ: ਸ਼ਲਗਮ ਨੂੰ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਕੈਲਸ਼ੀਅਮ ਅਤੇ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਇਸ ਨਾਲ ਸਿਰਫ਼ ਹੱਡੀਆਂ ਹੀ ਨਹੀਂ, ਸਗੋ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸ਼ਲਗਮ ਨੂੰ ਸਲਾਦ, ਸਬਜ਼ੀ ਅਤੇ ਅਚਾਰ ਦੇ ਰੂਪ 'ਚ ਸ਼ਾਮਲ ਕਰ ਸਕਦੇ ਹੋ।