ਫਰੀਦਕੋਟ: ਲੇਖ਼ਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਬਾਲੀਵੁੱਡ 'ਚ ਇੱਕ ਹੋਰ ਨਵੀਂ ਸਿਨੇਮਾਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਸੁਰਿੰਦਰ ਸਿੰਘ ਸ਼ੁਰੂ ਹੋਣ ਜਾ ਰਹੀ ਹਿੰਦੀ ਫ਼ਿਲਮ 'ਕਾਲ' ਦੇ ਲੇਖ਼ਣ ਨੂੰ ਅੰਜ਼ਾਮ ਦੇਣ ਜਾ ਰਹੇ ਹਨ। ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫ਼ਿਲਮ ਦਾ ਫ਼ਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। 'ਐਸ.ਐਸ ਫਿਲਮਜ਼ ਦੇ ਬੈਨਰ ਹੇਠ ਇਹ ਫਿਲਮ ਨਿਰਮਾਤਾਵਾਂ ਅਮਿਤ ਸਿੰਗਲਾ, ਮਧੁਰ ਡਾਵਰ, ਜੋਤੀ ਕਪੂਰ ਦੁਆਰਾ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਹੈ।
ਨਿਰਦੇਸ਼ਕ ਸੁਰਿੰਦਰ ਸਿੰਘ ਕਾਫ਼ੀ ਉਤਸ਼ਾਹਿਤ
ਇਸ ਥ੍ਰਿਲਰ ਫ਼ਿਲਮ ਦਾ ਨਿਰਦੇਸ਼ਨ ਦੀਪ ਤਚਕ ਕਰਨਗੇ, ਜੋ ਇਸ ਤੋਂ ਪਹਿਲਾ ਵੀ ਹਿੰਦੀ ਸਿਨੇਮਾਂ ਦੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਜੁੜੇ ਰਹੇ ਹਨ। ਮੁੰਬਈ ਤੋਂ ਇਲਾਵਾ ਚੰਡੀਗੜ੍ਹ ਨੇੜਲੇ ਹਿੱਸਿਆ ਵਿੱਚ ਫਿਲਮਾਂਈ ਜਾਣ ਵਾਲੀ ਇਸ ਫਿਲਮ ਨੂੰ ਲੈ ਕੇ ਅਦਾਕਾਰ, ਲੇਖ਼ਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।