ਹੈਦਰਾਬਾਦ: ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਸੰਨਿਆਸ ਲੈਣ ਦੇ ਆਪਣੇ ਸੰਕੇਤ ਨਾਲ ਪੂਰੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਅੱਜ (2 ਦਸੰਬਰ) ਸਵੇਰੇ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਆਉਣ ਤੋਂ ਬਾਅਦ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਦੇ ਇਸ ਤਰ੍ਹਾਂ ਦੇ ਹਿੰਟ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਹਾਲਾਂਕਿ, ਵਿਕਰਾਂਤ ਮੈਸੀ ਪਹਿਲਾਂ ਅਦਾਕਾਰ ਨਹੀਂ ਹੈ, ਜਿਸ ਨੇ ਆਪਣੇ ਕਰੀਅਰ ਦੇ ਸਿਖਰ ਬਿੰਦੂ 'ਤੇ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਹਨ, ਜੋ ਆਪਣੀ ਕਾਮਯਾਬੀ ਦੀ ਰਾਹ ਦੇ ਵਿਚਕਾਰ ਐਕਟਿੰਗ ਨੂੰ ਅਲਵਿਦਾ ਕਹਿ ਚੁੱਕੇ ਹਨ।
ਟਵਿੰਕਲ ਖੰਨਾ
ਬਾਕਸ ਆਫਿਸ 'ਤੇ ਇੱਕ ਸ਼ਾਨਦਾਰ ਸ਼ੁਰੂਆਤ ਅਤੇ ਕੁਝ ਸਫਲਤਾ ਤੋਂ ਬਾਅਦ ਟਵਿੰਕਲ ਖੰਨਾ ਨੇ 2001 ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਵਿਆਹ ਕਰਕੇ ਆਪਣੇ ਅਦਾਕਾਰੀ ਕਰੀਅਰ ਨੂੰ ਸਵੈ-ਇੱਛਾ ਨਾਲ ਛੱਡ ਦਿੱਤਾ।
ਜ਼ਾਇਰਾ ਵਸੀਮ
ਜ਼ਾਇਰਾ ਵਸੀਮ, ਜਿਸ ਨੇ ਆਮਿਰ ਖਾਨ ਦੀ ਬਲਾਕਬਸਟਰ ਫਿਲਮ 'ਦੰਗਲ' ਵਿੱਚ ਛੋਟੀ ਗੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ, ਉਸ ਨੇ ਕੁਝ ਚੋਣਵੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਸ਼ਾਮਲ ਹਨ। ਆਪਣੇ ਕਰੀਅਰ ਦੇ ਸਿਖਰ ਬਿੰਦੂ 'ਤੇ ਜ਼ਾਇਰਾ ਨੇ ਫਿਲਮੀ ਕਰੀਅਰ ਨੂੰ ਅਲਵਿਦਾ ਐਲਾਨ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੇ ਧਰਮ ਲਈ ਐਕਟਿੰਗ ਤੋਂ ਛੁੱਟੀ ਲੈ ਰਹੀ ਹੈ।
ਆਇਸ਼ਾ ਟਾਕੀਆ
ਆਇਸ਼ਾ ਟਾਕੀਆ ਨੂੰ ਪਿਛਲੀ ਵਾਰ ਨਾਗੇਸ਼ ਕੁਕਨੂਰ ਦੇ ਰੁਮਾਂਟਿਕ ਡਰਾਮੇ 'ਮੋਡ' ਵਿੱਚ ਰਣਵਿਜੇ ਸਿੰਘ ਅਤੇ ਤਨਵੀ ਆਜ਼ਮੀ ਨਾਲ ਦੇਖਿਆ ਗਿਆ ਸੀ। ਆਇਸ਼ਾ ਟਾਕੀਆ ਅਤੇ ਉਸ ਦੇ ਪਤੀ ਅਬੂ ਫਰਹਾਨ ਆਜ਼ਮੀ ਨੇ ਆਪਣੇ ਰੈਸਟੋਰੈਂਟ ਨੂੰ ਬਿਹਤਰ ਬਣਾਉਣ ਲਈ ਕਈ ਸਾਲ ਬਿਤਾਏ ਹਨ।
ਅਸਿਨ ਥੋਤੁਮਕਲ