ਹੈਦਰਾਬਾਦ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲਾ 2025 ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹੈ। 13 ਜਨਵਰੀ ਤੋਂ ਸ਼ੁਰੂ ਹੋਇਆ ਇਹ ਮੇਲਾ 26 ਫਰਵਰੀ ਯਾਨੀ ਕਿ 45 ਦਿਨ ਤੱਕ ਚੱਲੇਗਾ। ਇਥੇ ਗੰਗਾ, ਜਮਨਾ ਅਤੇ ਸਰਸਵਤੀ ਦੇ ਸੰਗਮ 'ਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਪਣੇ ਪਾਪ ਧੋਣ ਲਈ ਜਾ ਰਹੇ ਹਨ।
ਮਹਾਕੁੰਭ ਮੇਲਾ ਹਰ 12 ਸਾਲ ਬਾਅਦ ਲੱਗਦਾ ਹੈ ਅਤੇ ਇਸ ਵਾਰ ਮੇਲੇ ਵਿੱਚ 40 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ। ਭਾਰਤ ਦੇ ਮਹਾਕੁੰਭ ਸੱਭਿਆਚਾਰ ਨੂੰ ਪੂਰੀ ਦੁਨੀਆਂ ਦੇਖ ਰਹੀ ਹੈ। ਇਸ ਦੇ ਨਾਲ ਹੀ ਇਸ ਵਿਸ਼ਾਲ ਮਹਾਕੁੰਭ ਮੇਲੇ 'ਚ ਉਸ ਲੜਕੀ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਦੀ ਖੂਬਸੂਰਤੀ ਨੇ ਵੱਡੀਆਂ-ਵੱਡੀਆਂ ਹਸੀਨਾਵਾਂ ਨੂੰ ਵੀ ਅਸਫ਼ਲ ਕਰ ਦਿੱਤਾ ਹੈ।
ਮੇਲੇ ਵਿੱਚ ਮਾਲਾ ਵੇਚਦੀ ਹੈ ਇਹ ਕੁੜੀ
ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ ਤੋਂ ਆਪਣੇ ਪਰਿਵਾਰ ਨਾਲ ਮਹਾਕੁੰਭ 'ਚ ਪਹੁੰਚੀ ਮੋਨਾ ਨਾਂ ਦੀ ਇਹ ਲੜਕੀ ਰੁਦਰਾਕਸ਼ ਦੀ ਮਾਲਾ ਵੇਚਦੀ ਹੈ, ਜਿਸ ਦੀਆਂ ਅੱਖਾਂ ਸਮੁੰਦਰ ਵਰਗੀਆਂ ਹਨ। ਲੋਕ ਇਸ ਦੇ ਕਾਲੇ ਰੰਗ ਅਤੇ ਵੱਡੀਆਂ ਅੱਖਾਂ ਨੂੰ ਪਸੰਦ ਕਰ ਰਹੇ ਹਨ। ਕੁਝ ਹੀ ਸਮੇਂ ਵਿੱਚ ਇਹ ਕੁੜੀ ਪੂਰੇ ਦੇਸ਼ ਵਿੱਚ ਵਾਇਰਲ ਹੋ ਗਈ ਹੈ, ਜਿਸ ਦੀ ਵੀ ਨਜ਼ਰ ਮੋਨਾ 'ਤੇ ਪਈ ਉਹ ਪਾਗਲ ਹੋ ਰਿਹਾ ਹੈ। ਮੋਨਾ ਦੇ ਇਸ ਵੀਡੀਓ ਨੂੰ ਇੱਕ ਨਹੀਂ ਸਗੋਂ ਲੱਖਾਂ ਇੰਸਟਾਗ੍ਰਾਮ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਫਿਲਹਾਲ ਮੋਨਾ ਦੀ ਖੂਬਸੂਰਤੀ ਹਰ ਦੂਜੇ ਇੰਸਟਾਗ੍ਰਾਮ ਰੀਲ 'ਤੇ ਨਜ਼ਰ ਆ ਰਹੀ ਹੈ। ਇੱਥੋਂ ਤੱਕ ਕਿ ਮੋਨਾ ਦੀ ਖੂਬਸੂਰਤੀ ਦੀ ਤੁਲਨਾ ਮੋਨਾਲੀਸਾ ਨਾਲ ਕੀਤੀ ਜਾ ਰਹੀ ਹੈ।
ਵੀਡੀਓ ਉਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ
ਮੋਨਾ ਦੀਆਂ ਖੂਬਸੂਰਤ ਅੱਖਾਂ ਦੇ ਇਨ੍ਹਾਂ ਵੀਡੀਓਜ਼ 'ਤੇ ਲੋਕ ਲਾਈਕਸ ਬਟਨ ਨੂੰ ਦਬਾ ਰਹੇ ਹਨ ਅਤੇ ਕੁਮੈਂਟ ਬਾਕਸ 'ਚ ਪਿਆਰ ਭਰੀਆਂ ਟਿੱਪਣੀਆਂ ਪੋਸਟ ਕਰ ਰਹੇ ਹਨ। ਮੋਨਾ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਖੂਬਸੂਰਤ ਲੜਕੀਆਂ ਗਰੀਬ ਘਰਾਂ 'ਚ ਹੀ ਪੈਦਾ ਹੁੰਦੀਆਂ ਹਨ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਹ ਅੱਖਾਂ ਹਨ ਜਾਂ ਸਮੁੰਦਰ, ਇਸ ਦੇ ਸਾਹਮਣੇ ਵੀ ਅਦਾਕਾਰਾਂ ਫੇਲ੍ਹ ਹੋ ਗਈਆਂ ਹਨ।' ਤੀਜਾ ਯੂਜ਼ਰ ਲਿਖਦਾ ਹੈ, 'ਅਜਿਹੀ ਖੂਬਸੂਰਤੀ ਕਿਸੇ ਗਰੀਬ ਨੂੰ ਸਿਰਫ ਰੱਬ ਹੀ ਦੇ ਸਕਦਾ ਹੈ।'
ਇਹ ਵੀ ਪੜ੍ਹੋ: