ETV Bharat / entertainment

10 ਸਾਲ ਬਾਅਦ ਗੀਤਕਾਰੀ ਦੇ ਖੇਤਰ ਵਿੱਚ ਵਾਪਸੀ ਕਰ ਰਹੇ ਨੇ ਦਵਿੰਦਰ ਖੰਨੇਵਾਲਾ, ਮੰਨਤ ਨੂਰ ਦੁਆਰਾ ਗਾਇਆ ਜਾਵੇਗਾ ਨਵਾਂ ਗਾਣਾ - DEVENDER KHANNEWALA

ਗੀਤਕਾਰ ਦਵਿੰਦਰ ਖੰਨੇਵਾਲਾ ਮੁੜ ਸੰਗੀਤਕ ਜਗਤ ਵਿੱਚ ਸਰਗਰਮ ਹੋਏ ਹਨ, ਉਨ੍ਹਾਂ ਦਾ ਨਵਾਂ ਗੀਤ ਮੰਨਤ ਨੂਰ ਦੀ ਆਵਾਜ਼ ਵਿੱਚ ਰਿਲੀਜ਼ ਕੀਤਾ ਜਾਵੇਗਾ।

ਦਵਿੰਦਰ ਖੰਨੇਵਾਲਾ
ਦਵਿੰਦਰ ਖੰਨੇਵਾਲਾ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 31, 2025, 11:58 AM IST

ਚੰਡੀਗੜ੍ਹ: ਸਾਲ 1999 ਤੋਂ 2015 ਤੱਕ ਦੇ ਦਹਾਕਿਆਂ ਦੌਰਾਨ ਪੰਜਾਬੀ ਸੰਗੀਤ ਜਗਤ ਵਿੱਚ ਪੂਰੀ ਤਰ੍ਹਾਂ ਛਾਏ ਰਹੇ ਹਨ ਸਟਾਰ ਗੀਤਕਾਰ ਅਤੇ ਗਾਇਕ ਦਵਿੰਦਰ ਖੰਨੇਵਾਲਾ, ਜੋ ਲਗਭਗ 10 ਸਾਲ ਬਾਅਦ ਮੁੜ ਅਪਣੀ ਇਸ ਕਰਮਭੂਮੀ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਮਾਣਮੱਤੇ ਰਹੇ ਸੰਗੀਤ ਅਧਿਆਏ ਨੂੰ ਮੁੜ ਸੁਰਜੀਤੀ ਦੇਣ ਜਾ ਰਿਹਾ ਉਨ੍ਹਾਂ ਦਾ ਨਵਾਂ ਗਾਣਾ, ਜੋ ਜਲਦ ਸੰਗੀਤਕ ਮਾਰਕੀਟ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ।

ਸਦਾਬਹਾਰ ਸੰਗੀਤ ਦੇ ਸਾਂਚੇ ਵਿੱਚ ਰੰਗੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਪ੍ਰਸਿੱਧ ਗਾਇਕਾ ਮੰਨਤ ਨੂਰ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਸੰਗੀਤ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੇ ਉਕਤ ਗਾਣੇ ਲਈ ਪਹਿਲੀ ਵਾਰ ਇਕੱਠਿਆਂ ਕਲੋਬ੍ਰੇਸ਼ਨ ਕਰ ਰਹੇ ਹਨ ਦਵਿੰਦਰ ਖੰਨੇਵਾਲਾ, ਮੰਨਤ ਨੂਰ ਅਤੇ ਜੈਦੇਵ ਕੁਮਾਰ, ਜਿੰਨ੍ਹਾਂ ਦੀ ਬਿਹਤਰੀਨ ਜੁਗਲਬੰਦੀ ਦਾ ਪ੍ਰਗਟਾਵਾ ਕਰਵਾਉਣ ਜਾ ਰਹੇ ਉਕਤ ਗਾਣੇ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੀ ਉਤਸੁਕਤਾ ਵੱਧਦੀ ਜਾ ਰਹੀ ਹੈ।

ਪੰਜਾਬੀ ਗੀਤਕਾਰੀ ਅਤੇ ਗਾਇਕੀ ਦਾ ਸਿਖਰ ਹੰਢਾਂ ਚੁੱਕੇ ਅਜ਼ੀਮ ਗੀਤਕਾਰ ਦਵਿੰਦਰ ਖੰਨੇਵਾਲਾ ਦੀ ਕਲਮ ਵਿੱਚੋਂ ਜਨਮੇ ਅਨੇਕਾਂ ਹੀ ਟੌਪ ਚਾਰਟ ਬਸਟਰ ਗੀਤਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਨੱਚਦੇ ਸੀ ਸਾਰੇ', 'ਲੋਂਗ ਤੇਰਾ', 'ਇਸ਼ਕੇ ਦਾ', 'ਅਸੀਂ ਰੋਇਆ ਕਰਾਂਗੇ', 'ਦਿਲ ਜਮਾਲੋ ਲੈ ਗਈ', 'ਨੱਚਣਾ ਜ਼ਰੂਰੀ', 'ਮਿੱਟੀ ਵਤਨਾਂ ਦੀ', 'ਗਿੱਧਿਆਂ ਦੀ ਰਾਣੀ', 'ਪੰਜਾਬ', 'ਅੱਧੀ ਰਾਤ', 'ਕੋਈ ਦਿਲ ਨੀ ਐਸਾ', 'ਸੁਰਮਾ', 'ਸੋਹਣੀਏ' ਅਤੇ 'ਅੱਧੀ ਅੱਧੀ ਰਾਤ' ਆਦਿ ਸ਼ੁਮਾਰ ਰਹੇ ਹਨ।

ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਅਪਣੀ ਨਯਾਬ ਗੀਤਕਾਰੀ ਅਤੇ ਗਾਇਕੀ ਕਲਾ ਦਾ ਲੋਹਾ ਮੰਨਵਾ ਚੁੱਕੇ ਦਵਿੰਦਰ ਖੰਨੇਵਾਲਾ ਵੱਲੋਂ ਲਿਖੇ ਅਣਗਿਣਤ ਗੀਤਾਂ ਨੂੰ ਪੰਜਾਬ ਦੇ ਨਾਮੀ ਗਿਰਾਮੀ ਗਾਇਕ ਅਪਣੀ ਅਵਾਜ਼ਾਂ ਦੇ ਚੁੱਕੇ ਹਨ, ਜਿੰਨ੍ਹਾਂ ਨਾਲ ਆਹਲਾ ਸੰਗੀਤਕ ਸੁਮੇਲਤਾ ਕਾਇਮ ਕਰ ਚੁੱਕੇ ਇਹ ਬੇਮਿਸਾਲ ਗੀਤਕਾਰ ਅਤੇ ਗਾਇਕ ਅਪਣੇ ਉਕਤ ਨਵੇਂ ਗਾਣੇ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.