ਚੰਡੀਗੜ੍ਹ: ਪੰਜਾਬੀ ਗਾਇਕੀ ਦਾ ਸਿਖਰ ਹੰਢਾਂ ਰਹੇ ਮੋਹਰੀ ਕਤਾਰ ਗਾਇਕਾਂ ਵਿੱਚ ਅੱਜਕੱਲ੍ਹ ਅਪਣੀ ਉਪ-ਸਥਿਤੀ ਦਰਜ ਕਰਵਾ ਰਹੇ ਹਨ ਆਰ ਨੇਤ, ਜੋ ਕਾਫ਼ੀ ਵਕਫ਼ੇ ਬਾਅਦ ਅਪਣਾ ਸੋਲੋ ਗਾਣਾ 'ਛੱਡਦੇ ਗਾ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਗਾਇਕੀ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾਉਣ ਜਾ ਰਿਹਾ ਇਹ ਗਾਣਾ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਰਿਲੀਜ਼ ਹੋ ਗਿਆ ਹੈ।
'ਰਾਜਚੇਤ ਸ਼ਰਮਾ' ਅਤੇ 'ਆਰ ਨੇਤ' ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਟ੍ਰੈਕ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਆਰ ਨੇਤ ਦੁਆਰਾ ਖੁਦ ਕੀਤੀ ਗਈ ਹੈ।
ਸਦਾ ਬਹਾਰ ਗਾਇਕੀ ਅਤੇ ਅਨੂਠੇ ਸੰਗੀਤ ਦੀ ਸੁਮੇਲਤਾ ਅਧੀਨ ਸਾਹਮਣੇ ਲਿਆਂਦੇ ਗਏ ਇਸ ਰੁਮਾਂਟਿਕ ਟ੍ਰੈਕ ਦਾ ਸੰਗੀਤ ਮੌਜੂਦਾ ਦੌਰ ਦੇ ਉਭਰਦੇ ਅਤੇ ਸਫ਼ਲ ਸੰਗੀਤਕਾਰ ਕੁਲਸ਼ਾਨ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਰਹੇ ਅਤੇ ਨਾਮਵਰ ਗਾਇਕਾਂ ਸੰਬੰਧਤ ਗਾਣਿਆ ਨੂੰ ਬਿਹਤਰੀਨ ਸੰਗੀਤਕ ਸੁਮੇਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਸੰਗੀਤ ਪੇਸ਼ਕਰਤਾ ਸਤਕਰਨਵੀਰ ਸਿੰਘ ਖੋਸਾ ਅਤੇ ਵਿਰਵਿੰਦਰ ਸਿੰਘ ਵੱਲੋਂ ਸੰਯੋਜਿਤ ਕੀਤੇ ਗਏ ਉਕਤ ਮਿਊਜ਼ਿਕ ਟ੍ਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨਾ ਹਿਤੇਸ਼ ਅਰੋੜਾ ਦੁਆਰਾ ਅੰਜ਼ਾਮ ਦਿੱਤੀ ਗਈ ਹੈ, ਜਿੰਨ੍ਹਾਂ ਵੱਲੋਂ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਦਾ ਚਰਚਿਤ ਮਾਡਲ ਕਿਰਨ ਬਰਾੜ ਵੀ ਖਾਸ ਆਕਰਸ਼ਨ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਬਣੇ ਰਹੇ ਗਾਇਕ ਆਰ ਨੇਤ, ਜਿੰਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇੰਨ੍ਹਾਂ ਗੀਤਾਂ ਵਿੱਚ 'ਰਨਵੇ', 'ਚੇਜ਼ ਦਾ ਸੈਲਫ', 'ਵੇਅਰ ਲੁੱਕ', 'ਜੰਪ', 'ਵੈਲੀ ਦੀ ਆਦਤ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਵਿੱਚੋਂ ਤਮਾਮ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਸੋਲੋ ਅਤੇ ਦੋਗਾਣਾ ਗਾਇਕੀ 'ਚ ਨਵੇਂ ਦਿਸਹਿੱਦੇ ਸਿਰਜ ਰਹੇ ਇਹ ਪ੍ਰਤਿਭਾਵਾਨ ਗਾਇਕ ਜਲਦ ਹੀ ਅਪਣੇ ਕੁਝ ਹੋਰ ਪ੍ਰਭਾਵਪੂਰਨ ਗਾਣਿਆਂ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿਸ ਸੰਬੰਧਤ ਰਿਕਾਰਡਿੰਗ ਪ੍ਰਕਿਰਿਆਵਾਂ ਨੂੰ ਉਨ੍ਹਾਂ ਦੀ ਸੰਗੀਤਕ ਟੀਮ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
- 10 ਸਾਲ ਬਾਅਦ ਗੀਤਕਾਰੀ ਦੇ ਖੇਤਰ ਵਿੱਚ ਵਾਪਸੀ ਕਰ ਰਹੇ ਨੇ ਦਵਿੰਦਰ ਖੰਨੇਵਾਲਾ, ਮੰਨਤ ਨੂਰ ਦੁਆਰਾ ਗਾਇਆ ਜਾਵੇਗਾ ਨਵਾਂ ਗਾਣਾ
- 'ਸਿੱਖ ਬਾਰਡਰਾਂ ਤੇ ਖੜ੍ਹਦੇ ਤਾਂ ਹਿੰਦੂਸਤਾਨੀ ਜੀ, ਹੱਕਾਂ ਲਈ ਲੜਦੇ ਤਾਂ ਖਾਲਿਸਤਾਨੀ ਵੱਜਦੇ', ਰੌਂਗਟੇ ਖੜ੍ਹੇ ਕਰ ਦੇਵੇਗਾ ਜੈਨੀ ਜੌਹਲ ਦਾ ਨਵਾਂ ਗੀਤ, ਸੁਣੋ ਜ਼ਰਾ
- ਕੁੰਭ ਦੇ ਮੇਲੇ 'ਚ ਮਾਲਾ ਵੇਚ ਰਹੀ ਇਸ ਗ਼ਰੀਬ ਕੁੜੀ ਦੀ ਚਮਕੀ ਕਿਸਮਤ, ਜਲਦ ਬਣੇਗੀ ਬਾਲੀਵੁੱਡ ਫਿਲਮ ਦਾ ਹਿੱਸਾ