ਪੰਜਾਬ

punjab

ETV Bharat / entertainment

ਐਸ਼ਵਰਿਆ ਰਾਏ ਤੋਂ ਲੈ ਕੇ ਕਰੀਨਾ ਕਪੂਰ ਤੱਕ, ਬੇਹੱਦ ਖੂਬਸੂਰਤ ਨੇ ਬਾਲੀਵੁੱਡ ਦੀਆਂ ਇਨ੍ਹਾਂ ਸੁੰਦਰੀਆਂ ਦੀਆਂ ਅੱਖਾਂ - Bollywood Actresses Eyes - BOLLYWOOD ACTRESSES EYES

Bollywood Actresses Eyes: ਅੱਜ ਅਸੀਂ ਬਾਲੀਵੁੱਡ ਦੀਆਂ ਅਜਿਹੀਆਂ ਅਦਾਕਾਰਾਂ ਬਾਰੇ ਗੱਲ ਕਰਾਂਗੇ, ਜੋ ਲੱਖਾਂ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਦੀਵਾਨਾ ਬਣਾ ਰਹੀਆਂ ਹਨ।

Bollywood Actresses Eyes
Bollywood Actresses Eyes (Etv Bharat)

By ETV Bharat Entertainment Team

Published : May 18, 2024, 6:49 PM IST

ਹੈਦਰਾਬਾਦ: ਕਿਸੇ ਵੀ ਵਿਅਕਤੀ ਦੀਆਂ ਅੱਖਾਂ ਹੀ ਹਨ, ਜੋ ਬਿਨ੍ਹਾਂ ਬੋਲੇ ​​ਕਿਸੇ ਦੇ ਚਿਹਰੇ ਦੇ ਕਈ ਰਾਜ਼ ਉਜਾਗਰ ਕਰ ਦਿੰਦੀਆਂ ਹਨ। ਅੱਖਾਂ ਦਿਲ ਦੀ ਜ਼ੁਬਾਨ ਹਨ...ਇਹੀ ਸਾਨੂੰ ਹਿੰਦੀ ਫਿਲਮਾਂ ਨੇ ਸਿਖਾਇਆ ਹੈ। ਸਾਡੀਆਂ ਫਿਲਮਾਂ ਵਿੱਚ ਅਜਿਹੇ ਬਹੁਤ ਸਾਰੇ ਗੀਤ ਹਨ ਜੋ ਅੱਖਾਂ 'ਤੇ ਹੀ ਬਣਾਏ ਗਏ ਹਨ। ਕਿਤੇ ਨੀਲੀਆਂ ਅੱਖਾਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਿਤੇ ਭੂਰੀਆਂ ਅੱਖਾਂ ਦਾ ਜ਼ਿਕਰ ਹੈ। ਕੋਈ ਅੱਖਾਂ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰ ਰਿਹਾ ਹੈ ਅਤੇ ਕਿਸੇ ਨੇ ਅੱਖਾਂ ਦੀ ਵਿਚਲੀ ਸ਼ਰਾਰਤ ਦੀ ਗੱਲ ਕੀਤੀ ਹੈ।

ਦਰਅਸਲ, ਕਸੂਰ ਸਾਡੇ ਲੇਖਕਾਂ ਦਾ ਨਹੀਂ ਹੈ ਸਗੋਂ ਕਸੂਰ ਸਾਡੀ ਇੰਡਸਟਰੀ ਦੇ ਉਨ੍ਹਾਂ 'ਪਰੀਆਂ' ਦਾ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਕੋਈ ਵੀ ਡੁੱਬ ਸਕਦਾ ਹੈ। ਬਾਲੀਵੁੱਡ ਇੰਡਸਟਰੀ 'ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਦੀਆਂ ਅੱਖਾਂ ਬਹੁਤ ਖੂਬਸੂਰਤ ਹਨ...ਆਓ ਇਨ੍ਹਾਂ ਅਦਾਕਾਰਾਂ ਦੀ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ।

ਐਸ਼ਵਰਿਆ ਰਾਏ ਬੱਚਨ: ਜਦੋਂ ਸੁੰਦਰਤਾ ਦੀ ਗੱਲ ਆਉਂਦੀ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇਸ ਵਿੱਚ ਸਭ ਤੋਂ ਖੂਬਸੂਰਤ ਔਰਤ ਦਾ ਨਾਮ ਨਾ ਲਿਆ ਜਾਵੇ? ਐਸ਼ਵਰਿਆ ਰਾਏ ਇੱਕ ਅਜਿਹੀ ਅਦਾਕਾਰਾ ਹੈ, ਜਿਸ ਦੇ ਅਰਬਾਂ ਪ੍ਰਸ਼ੰਸਕ ਹਨ। ਐਸ਼ਵਰਿਆ ਰਾਏ ਆਪਣੀਆਂ ਮਨਮੋਹਕ ਹਰੀਆਂ ਅੱਖਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੀਆਂ ਵਿਲੱਖਣ ਅੱਖਾਂ ਉਨ੍ਹਾਂ ਨੂੰ ਦੂਜਿਆਂ ਨਾਲੋਂ ਪੂਰੀ ਤਰ੍ਹਾਂ ਵੱਖਰਾ ਬਣਾਉਂਦੀਆਂ ਹਨ।

ਕਰਿਸ਼ਮਾ ਕਪੂਰ:ਕਰਿਸ਼ਮਾ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ ਵਿੱਚ ਕੀਤੀ ਸੀ। ਇੰਨੇ ਵੱਡੇ ਪਰਿਵਾਰ ਨਾਲ ਸੰਬੰਧਤ ਹੋਣ ਦੇ ਬਾਵਜੂਦ ਉਸ ਨੇ ਆਪਣੇ ਦਮ ਉਤੇ ਆਪਣਾ ਨਾਂਅ ਅਤੇ ਪਛਾਣ ਬਣਾਈ। 90 ਦੇ ਦਹਾਕੇ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਕਰਿਸ਼ਮਾ ਦੀਆਂ ਅੱਖਾਂ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੀਆਂ ਹਨ। ਉਸਦੀਆਂ ਸਲੇਟੀ-ਨੀਲੀਆਂ ਅੱਖਾਂ ਸੱਚਮੁੱਚ ਮਨਮੋਹਕ ਹਨ।

ਰਾਣੀ ਮੁਖਰਜੀ:'ਕੁਛ ਕੁਛ ਹੋਤਾ ਹੈ' ਦੀ ਟੀਨਾ ਨੇ ਸਿਰਫ 18 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਫਿਲਮ ਤੋਂ ਹੀ ਉਸ ਨੇ ਆਪਣੀ ਅਦਾਕਾਰੀ ਅਤੇ ਆਪਣੀਆਂ ਖੂਬਸੂਰਤ ਅੱਖਾਂ ਨਾਲ ਲੱਖਾਂ ਪ੍ਰਸ਼ੰਸਕ ਬਣਾ ਲਏ ਸਨ। ਭੂਰੀਆਂ ਅੱਖਾਂ ਵਾਲੀ ਰਾਣੀ ਮੁਖਰਜੀ ਦੀਆਂ ਅੱਖਾਂ ਹੀ ਨਹੀਂ ਬਲਕਿ ਉਸ ਦੀ ਆਵਾਜ਼ ਵੀ ਬਿਲਕੁਲ ਵੱਖਰੀ ਹੈ। ਉਸ ਦੀਆਂ ਅੱਖਾਂ 'ਚ ਇੱਕ ਵੱਖਰੀ ਹੀ ਚਮਕ ਹੈ ਅਤੇ ਹਰ ਤਰ੍ਹਾਂ ਦਾ ਮੇਕਅੱਪ ਅਜਿਹੀਆਂ ਅੱਖਾਂ 'ਤੇ ਵਧੀਆ ਲੱਗਦਾ ਹੈ।

ਕਰੀਨਾ ਕਪੂਰ ਖਾਨ: ਬਾਲੀਵੁੱਡ ਦੀ ਰਾਣੀ ਕਰੀਨਾ ਕਪੂਰ ਖਾਨ ਵੀ ਇਸ ਲਿਸਟ ਵਿੱਚ ਮੌਜੂਦ ਹੈ। ਉਹ ਬਾਲੀਵੁੱਡ ਦੀ ਇੱਕ ਚੋਟੀ ਦੀ ਹਸੀਨਾ ਹੈ ਅਤੇ ਹਰ ਭੂਮਿਕਾ ਨੂੰ ਸਹਿਜ ਅਤੇ ਭਰੋਸੇ ਨਾਲ ਨਿਭਾ ਸਕਦੀ ਹੈ। ਹਰ ਕੋਈ ਉਸ ਦੀ ਸੁੰਦਰਤਾ ਦਾ ਪ੍ਰਸ਼ੰਸਕ ਹੈ ਅਤੇ ਉਸ ਦੀਆਂ ਹਰੀਆਂ ਅੱਖਾਂ ਹੋਰ ਵੀ ਸ਼ਾਨਦਾਰ ਲੱਗਦੀਆਂ ਹਨ। ਉਹ ਆਪਣੀਆਂ ਅੱਖਾਂ ਵਿਚਲੇ ਹਾਵ-ਭਾਵਾਂ ਨਾਲ ਹਰ ਕਿਰਦਾਰ ਵਿੱਚ ਜਾਨ ਪਾ ਦਿੰਦੀਆਂ ਹਨ। ਇਨ੍ਹਾਂ ਸਫ਼ਲ ਅਦਾਕਾਰਾਂ ਤੋਂ ਇਲਾਵਾ ਕਾਜੋਲ, ਬਿਪਾਸ਼ਾ ਬਾਸੂ, ਸੋਨਾਕਸ਼ੀ ਸਿਨਹਾ, ਦੀਪਿਕਾ ਪਾਦੂਕੋਣ ਅਤੇ ਹੋਰ ਵੀ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਦੀਆਂ ਅੱਖਾਂ ਦਾ ਰੰਗ ਅਤੇ ਬਣਤਰ ਬਹੁਤ ਖੂਬਸੂਰਤ ਹੈ।

ABOUT THE AUTHOR

...view details