ਪੰਜਾਬ

punjab

ETV Bharat / entertainment

ਬਿਨ੍ਹਾਂ ਵਿਆਹ ਤੋਂ ਗਰਭਵਤੀ ਹੋ ਚੁੱਕੀਆਂ ਨੇ ਬਾਲੀਵੁੱਡ ਦੀਆਂ ਇਹ ਹਸੀਨਾਵਾਂ, ਲਾਸਟ ਵਾਲੀ ਹੈ ਸਭ ਤੋਂ ਮਸ਼ਹੂਰ - Bollywood Actresses - BOLLYWOOD ACTRESSES

Bollywood Actresses Become Mothers Without Marriage: ਬਾਲੀਵੁੱਡ ਵਿੱਚ ਅਜਿਹੀਆਂ ਕਾਫੀ ਸਾਰੀਆਂ ਅਦਾਕਾਰਾਂ ਹਨ, ਜੋ ਬਿਨ੍ਹਾਂ ਵਿਆਹ ਤੋਂ ਮਾਂ ਬਣ ਚੁੱਕੀਆਂ ਹਨ। ਹੁਣ ਅਸੀਂ ਇਸ ਦੀ ਇੱਥੇ ਲਿਸਟ ਤਿਆਰ ਕੀਤੀ ਹੈ।

Bollywood Actresses Become Mothers Without Marriage
Bollywood Actresses Become Mothers Without Marriage (instagram)

By ETV Bharat Entertainment Team

Published : Oct 3, 2024, 7:07 PM IST

Bollywood Actresses:ਮਨੋਰੰਜਨ ਜਗਤ ਦੇ ਸਿਤਾਰੇ ਆਏ ਦਿਨ ਆਪਣੀ ਚਕਾਚੌਂਕ ਵਾਲੀ ਜ਼ਿੰਦਗੀ ਦੇ ਲਈ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਲਵ ਅਫੇਅਰ ਹੋਵੇ ਜਾਂ ਫਿਰ ਵਿਆਹ, ਸਿਤਾਰਿਆਂ ਦਾ ਜ਼ਿੰਦਗੀ ਦਾ ਹਰ ਪਹਿਲੂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਅਹਿਮ ਅਤੇ ਦਿਲਚਸਪ ਹੁੰਦਾ ਹੈ। ਹੁਣ ਇਸੇ ਤਰ੍ਹਾਂ ਇੱਥੇ ਅਸੀਂ ਇੱਕ ਅਜਿਹੀ ਲਿਸਟ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਬਿਨ੍ਹਾਂ ਵਿਆਹ ਤੋਂ ਮਾਂ ਬਣ ਚੁੱਕੀਆਂ ਅਦਾਕਾਰਾਂ ਦੀ ਸੂਚੀ ਤਿਆਰੀ ਕੀਤੀ ਹੈ।

ਇਲਿਆਨਾ ਡੀਕਰੂਜ਼:ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਹਾਲ ਹੀ 'ਚ ਆਪਣੇ ਬੱਚੇ ਨੂੰ ਜਨਮ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਲਿਆਨਾ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਆਪਣੇ ਬੱਚੇ ਦੀਆਂ ਵੀਡੀਓਜ਼ ਅਦਾਕਾਰਾ ਆਏ ਦਿਨ ਸਾਂਝੀਆਂ ਕਰਦੀ ਰਹਿੰਦੀ ਹੈ।

ਨੇਹਾ ਧੂਪੀਆ:ਨੇਹਾ ਧੂਪੀਆ ਨੇ ਆਪਣੇ ਬੁਆਏਫ੍ਰੈਂਡ ਅੰਗਦ ਬੇਦੀ ਨਾਲ ਸਾਲ 2018 ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਬਾਰੇ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਹੀ ਅਦਾਕਾਰਾ ਨੇਹਾ ਧੂਪੀਆ ਗਰਭਵਤੀ ਹੋ ਗਈ ਸੀ। 10 ਮਈ ਨੂੰ ਜੋੜੇ ਨੇ ਵਿਆਹ ਕੀਤਾ ਅਤੇ 18 ਨਵੰਬਰ ਨੂੰ ਨੇਹਾ ਨੇ ਬੱਚੇ ਨੂੰ ਜਨਮ ਦਿੱਤਾ।

ਕਲਕੀ ਕੋਚਲਿਨ: 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਅਦਾਕਾਰਾ ਕਲਕੀ ਕੋਚਲਿਨ ਦਾ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਯਪ ਤੋਂ ਤਲਾਕ ਤੋਂ ਬਾਅਦ ਗਾਇ ਹਰਸ਼ਬਰਗ ਨਾਮ ਦੇ ਵਿਅਕਤੀ ਨਾਲ ਅਫੇਅਰ ਸੀ। ਕਿਹਾ ਜਾਂਦਾ ਹੈ ਕਿ ਇਸ ਰਿਸ਼ਤੇ ਕਾਰਨ ਕਲਕੀ ਬਿਨ੍ਹਾਂ ਵਿਆਹ ਦੇ ਮਾਂ ਬਣ ਗਈ ਸੀ।

ਕੋਂਕਣਾ ਸੇਨ ਸ਼ਰਮਾ:ਕੋਂਕਣਾ ਸੇਨ ਸ਼ਰਮਾ 2010 ਵਿੱਚ ਵਿਆਹ ਤੋਂ ਪਹਿਲਾਂ ਰਣਵੀਰ ਸ਼ੋਰੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਅਦਾਕਾਰਾ ਨੇ 2011 ਦੀ ਸ਼ੁਰੂਆਤ ਵਿੱਚ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਖਬਰਾਂ ਸਨ ਕਿ ਅਦਾਕਾਰਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ।

ਮਹਿਮਾ ਚੌਧਰੀ: ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਨੇ ਵੀ ਜਲਦਬਾਜ਼ੀ 'ਚ ਵਿਆਹ ਕਰ ਲਿਆ ਸੀ। ਹਾਲਾਂਕਿ, ਉਸ ਸਮੇਂ ਇਹ ਗੱਲ ਕਿਸੇ ਨੂੰ ਸਮਝ ਨਹੀਂ ਆਈ। ਪਰ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਹਰ ਕੋਈ ਸਮਝ ਗਿਆ ਕਿ ਉਹ ਵਿਆਹ ਤੋਂ ਪਹਿਲੀ ਗਰਭਵਤੀ ਹੋ ਗਈ ਸੀ।

ਨੀਨਾ ਗੁਪਤਾ: ਇਸ ਸੂਚੀ 'ਚ ਨੀਨਾ ਗੁਪਤਾ ਦਾ ਨਾਂ ਵੀ ਸ਼ਾਮਲ ਹੈ। ਵੈਸਟਇੰਡੀਜ਼ ਦੇ ਕ੍ਰਿਕਟਰ ਵਿਵਿਅਨ ਰਿਚਰਡਸ ਨਾਲ ਉਸ ਦਾ ਅਫੇਅਰ ਕਾਫੀ ਸਮੇਂ ਤੱਕ ਚੱਲਿਆ। ਇਸ ਤੋਂ ਬਾਅਦ ਨੀਨਾ ਨੇ ਬਿਨਾਂ ਵਿਆਹ ਦੇ ਮਸਾਬਾ ਨੂੰ ਜਨਮ ਦਿੱਤਾ।

ਇੰਨ੍ਹਾਂ ਖਾਸ ਅਦਾਕਾਰਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਦੀ ਐਕਸ ਵਾਈਫ ਨਤਾਸ਼ਾ ਸਟੈਨਕੋਵਿਚ, ਆਲੀਆ ਭੱਟ ਅਤੇ ਸਵਰਾ ਭਾਸਕਰ ਬਾਰੇ ਵੀ ਇਹੀ ਅਫ਼ਵਾਹਾਂ ਉੱਡੀਆਂ ਸਨ।

ਇਹ ਵੀ ਪੜ੍ਹੋ:

ABOUT THE AUTHOR

...view details