ਪੰਜਾਬ

punjab

ETV Bharat / entertainment

ਸੈੱਟ ਉਤੇ ਪੁੱਜੀ ਇੱਕ ਹੋਰ ਪੰਜਾਬੀ ਫਿਲਮ, ਖੂਸ਼ਬੂ ਸ਼ਰਮਾ ਕਰ ਰਹੇ ਨੇ ਨਿਰਦੇਸ਼ਨ

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਤੂੰ ਆ ਗਿਆ' ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਜਿਸ ਦਾ ਨਿਰਦੇਸ਼ਨ ਖੂਸ਼ਬੂ ਸ਼ਰਮਾ ਕਰ ਰਹੇ ਹਨ।

Punjabi film Tu Aa Gaya
Punjabi film Tu Aa Gaya (instagram)

By ETV Bharat Entertainment Team

Published : 4 hours ago

ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਫਿਲਮਾਂ ਦੀ ਅਪਾਰ ਸਫਲਤਾ ਨੇ ਪੰਜਾਬੀ ਸਿਨੇਮਾ ਦਾ ਵਿਹੜਾ ਰੌਸ਼ਨੀਆਂ ਦੀ ਜਗਮਗਾਹਟ ਨਾਲ ਹੋਰ ਰੌਸ਼ਨਾ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਹੀ ਸ਼ੁਰੂ ਹੋ ਰਹੀਆਂ ਫਿਲਮਾਂ ਦੀ ਲੜੀ ਵਿੱਚ ਸ਼ਾਮਿਲ ਹੋ ਚੁੱਕੀ ਹੈ 'ਤੂੰ ਆ ਗਿਆ', ਜਿਸ ਦਾ ਪਹਿਲਾਂ ਸ਼ੈਡਿਊਲ ਮਾਲਵਾ ਖਿੱਤੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ, ਜਿੱਥੇ ਜ਼ੋਰਾਂ-ਸ਼ੋਰਾਂ ਨਾਲ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਇਸ ਫਿਲਮ ਦਾ ਨਿਰਦੇਸ਼ਨ ਖੁਸ਼ਬੂ ਸ਼ਰਮਾ ਕਰ ਰਹੇ ਹਨ।

'ਏਦੇਵੀ ਸ਼ਰਮਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਡਰਾਮਾ ਫਿਲਮ ਵਿੱਚ ਸਿਨੇਮਾ, ਥੀਏਟਰ ਅਤੇ ਕਲਾ ਖੇਤਰ ਨਾਲ ਸੰਬੰਧਤ ਕਈ ਮੰਝੇ ਹੋਏ ਐਕਟਰਜ਼ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ ਹਰਜੀਤ ਵਾਲੀਆ, ਗੁਰਨੈਬ ਸਾਜਨ ਦਿਓਣ ਆਦਿ ਸ਼ਾਮਿਲ ਹਨ।

ਪਾਲੀਵੁੱਡ ਲਈ ਅਲਹਦਾ ਕਰ ਗੁਜ਼ਰਨ ਦੀ ਕਵਾਇਦ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਲੇਖਨ ਹਰਜੀਤ ਵਾਲੀਆ ਕਰ ਰਹੇ ਹਨ, ਜੋ ਅਦਾਕਾਰੀ ਦੇ ਨਾਲ-ਨਾਲ ਅਪਣੀਆਂ ਬਹੁ-ਆਯਾਮੀ ਸਮਰੱਥਾਵਾਂ ਦਾ ਵੀ ਲੋਹਾ ਮੰਨਵਾਉਣ ਜਾ ਰਹੇ ਹਨ।

ਮਾਲਵਾ ਦੇ ਜ਼ਿਲ੍ਹੇ ਬਠਿੰਡਾ ਅਤੇ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਅਤੇ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਉਕਤ ਫਿਲਮ ਵਿੱਚ ਸਿਨੇਮਾ ਸਿਰਜਣਾ ਦੇ ਕਈ ਨਿਵੇਕਲੇ ਰੰਗ ਵੇਖਣ ਨੂੰ ਮਿਲਣਗੇ। ਓਧਰ ਉਕਤ ਫਿਲਮ ਦਾ ਨਿਰਦੇਸ਼ਨ ਕਰ ਰਹੀ ਖੁਸ਼ਬੂ ਸ਼ਰਮਾ ਦੇ ਕਰੀਅਰ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ 'ਦੁੱਲਾ ਵੈਲੀ', 'ਹਸਰਤ', 'ਜੱਟੀ 15 ਮੁਰੱਬਿਆ ਵਾਲੀ', '3 ਗਿਰਗਿਟ', 'ਵਿਆਹ ਕਰਾਂਦੇ ਰੱਬਾ' ਆਦਿ ਜਿਹੀਆਂ ਕਈ ਚਰਚਿਤ ਫਿਲਮਾਂ ਦੀ ਪ੍ਰੋਡੋਕਸ਼ਨ ਅਤੇ ਕ੍ਰਿਏਟਿਵ ਪੱਖ ਸੰਭਾਲ ਚੁੱਕੇ ਹਨ, ਜੋ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਅਪਣੀ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ।

ਸਟਾਰਰ-ਟੂ-ਫਿਨਿਸ਼ ਸ਼ੈਡਿਊਲ ਅਧੀਨ ਫਿਲਮਾਈ ਜਾ ਰਹੀ ਇਸ ਫਿਲਮ ਦਾ ਜਿਆਦਾਤਰ ਹਿੱਸਾ ਮਲਵਈ ਹਿੱਸਿਆਂ ਵਿੱਚ ਹੀ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ABOUT THE AUTHOR

...view details