ETV Bharat / entertainment

'ਧੋਖਾ' ਖਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਇਸ ਮਾਡਲ ਨੇ ਕੀਤੀ ਆਪਣੀ ਇਹ ਹਾਲਤ? ਨਹੀਂ ਯਕੀਨ ਤਾਂ ਦੇਖੋ ਫੋਟੋ - ਸਾਰਾ ਗੁਰਪਾਲ ਦੀ ਨਵੀਂ ਪੋਸਟ

ਹਾਲ ਹੀ ਵਿੱਚ ਅਦਾਕਾਰਾ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਹਨ।

Actress Sara Gurpal
Actress Sara Gurpal (instagram)
author img

By ETV Bharat Entertainment Team

Published : Oct 28, 2024, 4:38 PM IST

ਚੰਡੀਗੜ੍ਹ: ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 14 ਵਿੱਚ ਨਜ਼ਰ ਆ ਚੁੱਕੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਰਾ ਗੁਰਪਾਲ ਇਸ ਸਮੇਂ ਆਪਣੀ ਇੱਕ ਪੋਸਟ ਨਾਲ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਦਰਅਸਲ, ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਪੰਜਾਬੀ ਇੰਡਸਟਰੀ ਵਿੱਚੋਂ ਉਸ ਨੂੰ ਕਿਸੇ ਨੇ 'ਧੋਖਾ' ਦਿੱਤਾ ਹੈ, ਹਾਲਾਂਕਿ ਅਦਾਕਾਰਾ ਨੇ ਉਸ ਵਿਅਕਤੀ ਦਾ ਨਾਂਅ ਨਹੀਂ ਦੱਸਿਆ।

ਇਸ ਸੰਬੰਧੀ ਆਪਣੀ ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ, 'ਹੈਲੋ ਪਰਿਵਾਰ...ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ? ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ 'ਤੇ ਕੀ ਕਾਰਵਾਈ ਕਰਾਂ।'

ਹੁਣ ਇਸ ਪੋਸਟ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਅਜਿਹੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰਾ ਨੇ ਅਜੀਬ ਜਿਹਾ ਮੇਕਅੱਪ ਕਰਕੇ ਫੋਟੋਸ਼ੂਟ ਕਰਵਾਇਆ ਹੈ, ਹੁਣ ਸਾਰੇ ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਦੀ ਪੁਰਾਣੀ ਪੋਸਟ ਨਾਲ ਜੋੜ ਰਹੇ ਹਨ।

ਕੀ ਹੈ ਇੰਨ੍ਹਾਂ ਤਸਵੀਰਾਂ ਦੀ ਸੱਚਾਈ

ਹੁਣ ਜੇਕਰ ਅਸੀਂ ਇੰਨ੍ਹਾਂ ਤਸਵੀਰਾਂ ਦੀ ਡੂੰਘਾਈ ਨਾਲ ਜਾਂਚ ਕਰੀਏ ਤਾਂ ਇਹ ਤਸਵੀਰਾਂ ਅਦਾਕਾਰਾ ਨੇ ਹੈਲੋਵਿਨ ਡੇਅ ਤੋਂ ਪਹਿਲਾਂ ਸ਼ੇਅਰ ਕੀਤੀਆਂ ਹਨ, ਦਰਅਸਲ, ਅਦਾਕਾਰਾ ਹਰ ਸਾਲ ਪ੍ਰਸ਼ੰਸਕਾਂ ਨਾਲ ਹੈਲੋਵਿਨ ਡੇਅ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ, ਇਸ ਵਾਰ ਅਦਾਕਾਰਾ ਨੇ ਇਸ ਅਜੀਬੋ-ਗਰੀਬ ਲੁੱਕ ਨੂੰ ਚੁਣਿਆ ਹੈ।

ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ

ਜਦੋਂ ਤੋਂ ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ, ਪ੍ਰਸ਼ੰਸਕਾਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਹ ਕੀ ਕਰ ਲਿਆ ਤੁਸੀਂ।' ਇੱਕ ਹੋਰ ਨੇ ਲਿਖਿਆ, 'ਇਸਤਰੀ 3।'

ਕੌਣ ਹੈ ਸਾਰਾ ਗੁਰਪਾਲ

ਸਾਰਾ ਗੁਰਪਾਲ ਇੱਕ ਅਦਾਕਾਰਾ ਅਤੇ ਗਾਇਕਾ ਹੈ। ਸਾਰਾ ਗੁਰਪਾਲ ਨੇ 2014 'ਚ ਸਿਮਰਨਜੀਤ ਸਿੰਘ ਦੇ ਗੀਤ 'ਪਰਾਂਦਾ' ਦੇ ਮਿਊਜ਼ਿਕ ਵੀਡੀਓ 'ਚ ਡੈਬਿਊ ਕੀਤਾ ਸੀ। ਸਾਰਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ 2016 'ਚ 'ਲੱਗਦੀ ਅੱਤ' ਗੀਤ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਰਾ ਨੇ ਕਈ ਸ਼ੋਅਜ਼ 'ਚ ਕੰਮ ਕੀਤਾ। ਹਾਲਾਂਕਿ, ਉਸ ਨੂੰ ਅਸਲੀ ਪਛਾਣ ਬਿੱਗ ਬੌਸ 14 ਤੋਂ ਮਿਲੀ। ਇਸ ਤੋਂ ਇਲਾਵਾ ਅਦਾਕਾਰਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਵੀ ਕਈ ਗੀਤ ਕਰ ਚੁੱਕੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਪੰਜਾਬੀ ਅਦਾਕਾਰ-ਗਾਇਕ ਬੱਬਲ ਰਾਏ ਨਾਲ ਫਿਲਮ 'ਲੰਬੜਾਂ ਦਾ ਲਾਣਾ' ਕੀਤੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.