Top Animated Films in Punjab Cinema: ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ ਹਰ ਸਾਲ 28 ਅਕਤੂਬਰ ਨੂੰ ਦੁਨੀਆ ਭਰ ਵਿੱਚ ਉਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ, ਜੋ ਆਪਣੇ ਐਨੀਮੇਸ਼ਨ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਹੁਣ ਇਸ ਖਾਸ ਦਿਨ ਉਤੇ ਅਸੀਂ ਪੰਜਾਬੀ ਸਿਨੇਮਾ ਦੀਆਂ ਐਨੀਮੇਸ਼ਨ ਫਿਲਮਾਂ ਲੈ ਕੇ ਆਏ ਹਾਂ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਹੈ।
ਚਾਰ ਸਾਹਿਬਜ਼ਾਦੇ
'ਚਾਰ ਸਾਹਿਬਜ਼ਾਦੇ' ਪੰਜਾਬੀ ਸਿਨੇਮਾ ਦੀ ਪਹਿਲੀ ਐਨੀਮੇਸ਼ਨ ਫਿਲਮ ਹੈ, ਜੋ ਕਿ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ। 2014 ਵਿੱਚ ਰਿਲੀਜ਼ ਹੋਈ ਇਹ ਫਿਲਮ ਉਸ ਸਮੇਂ ਦੀ ਸੁਪਰਹਿੱਟ ਫਿਲਮ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਹੈਰੀ ਬਵੇਜਾ ਦੁਆਰਾ ਕੀਤਾ ਗਿਆ ਹੈ।
ਚਾਰ ਸਾਹਿਬਜ਼ਾਦੇ 2
'ਚਾਰ ਸਾਹਿਬਜ਼ਾਦੇ' ਦੀ ਸਫ਼ਲਤਾ ਤੋਂ ਬਾਅਦ 2016 ਵਿੱਚ 'ਚਾਰ ਸਾਹਿਬਜ਼ਾਦੇ 2' ਰਿਲੀਜ਼ ਕੀਤੀ ਗਈ। ਜੋ ਕਿ ਸਤਿਕਾਰਯੋਗ ਸਿੱਖ ਯੋਧੇ ਬੰਦਾ ਸਿੰਘ ਬਹਾਦਰ ਦੀ ਕਹਾਣੀ ਉਤੇ ਕੇਂਦਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਵੀ ਹੈਰੀ ਬਵੇਜਾ ਦੁਆਰਾ ਹੀ ਕੀਤਾ ਹੈ।
ਭਾਈ ਤਾਰੂ ਸਿੰਘ
ਸਾਲ 2018 ਵਿੱਚ ਰਿਲੀਜ਼ ਹੋਈ 'ਭਾਈ ਤਾਰੂ ਸਿੰਘ' ਪੰਜਾਬੀ ਸਿਨੇਮਾ ਦੀਆਂ ਸ਼ਾਨਦਾਰ ਐਨੀਮੇਸ਼ਨ ਫਿਲਮਾਂ ਵਿੱਚੋਂ ਇੱਕ ਹੈ, ਇਹ ਫਿਲਮ ਸਤਿਕਾਰਤ ਸਿੱਖ ਸ਼ਹੀਦਾਂ ਵਿੱਚੋਂ ਇੱਕ ਭਾਈ ਤਾਰੂ ਸਿੰਘ ਦੇ ਜੀਵਨ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ।
ਦਾਸਤਾਨ-ਏ-ਮੀਰੀ ਪੀਰੀ
'ਦਾਸਤਾਨ-ਏ-ਮੀਰੀ ਪੀਰੀ' 2018 ਵਿੱਚ ਰਿਲੀਜ਼ ਹੋਈ ਇੱਕ ਹੋਰ ਸ਼ਾਨਦਾਰ ਐਨੀਮੇਸ਼ਨ ਫਿਲਮ ਹੈ, ਇਹ ਫਿਲਮ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਹਾਦਰੀਆਂ ਦੀਆਂ ਕਹਾਣੀਆਂ ਅਤੇ ਸਿੱਖਿਆਵਾਂ ਨੂੰ ਬਿਆਨ ਕਰਦੀ ਹੈ।
ਗੁਰੂ ਦਾ ਬੰਦਾ
ਗੁਰੂ ਦਾ ਬੰਦਾ 2018 ਦੀ ਪੰਜਾਬੀ ਭਾਸ਼ਾ ਦੀ ਐਨੀਮੇਟਿਡ ਇਤਿਹਾਸਕ ਫਿਲਮ ਹੈ, ਜੋ ਸਿੱਖ ਇਤਿਹਾਸ ਦੇ ਸਭ ਤੋਂ ਸਤਿਕਾਰਤ ਯੋਧਿਆਂ ਵਿੱਚੋਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਭਰੀ ਯਾਤਰਾ ਨੂੰ ਪੇਸ਼ ਕਰਦੀ ਹੈ। ਜੱਸੀ ਚਾਨਾ ਦੁਆਰਾ ਨਿਰਦੇਸ਼ਤ ਇਹ ਫਿਲਮ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗਦਰਸ਼ਨ ਵਿੱਚ ਇੱਕ ਸੰਨਿਆਸੀ ਦੇ ਇੱਕ ਸ਼ਕਤੀਸ਼ਾਲੀ ਯੋਧੇ ਵਿੱਚ ਤਬਦੀਲ ਹੋਣ ਦਾ ਵਰਣਨ ਕਰਦੀ ਹੈ।
ਇਹ ਵੀ ਪੜ੍ਹੋ: