ਅੰਮ੍ਰਿਤਸਰ : ਅੰਮ੍ਰਿਤਸਰ ਤੇ ਪ੍ਰਸਿੱਧ ਗੋਲ ਬਾਗ ਵਿਖੇ ਅੱਜ ਸਵੇਰੇ ਤਕਰੀਬਨ ਪੌਣੇ 11 ਵਜੇ ਇੱਕ ਪੁਲਿਸ ਮੁਲਾਜ਼ਮ ਹੋਮਗਾਰਡ ਦਾ ਜਵਾਨ ਸੰਤੋਖਪਾਲ ਸਿੰਘ ਜਿਸ ਨੇ ਆਪਣੀ ਹੀ ਗਨ ਦੇ ਨਾਲ ਗੋਲੀ ਚਲਾ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਸ ਜਗ੍ਹਾ 'ਤੇ ਪੁਲਿਸ ਮੁਲਾਜ਼ਮ ਪਹੁੰਚੇ। ਇਸ ਮੌਕੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੰਤੋਖਪਾਲ ਸਿੰਘ, ਜੋ ਕਿ ਹੋਮਗਾਰੜ੍ਹ ਦਾ ਜਵਾਨ ਹੈ, ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਲੀਡਰ ਬਲਵਿੰਦਰ ਬੱਬਾ ਨਾਲ ਡਿਊਟੀ ਕਰ ਰਿਹਾ ਸੀ। ਅੱਜ ਸਵੇਰੇ ਉਹਨਾਂ ਨੂੰ ਪੌਣੇ 11 ਵਜੇ ਸੂਚਨਾ ਮਿਲੀ ਕਿ ਇੱਕ ਹੋਮਗੜ੍ਹ ਦੇ ਜਵਾਨ ਵੱਲੋਂ ਗੋਲ ਬਾਗ ਦੇ ਪਾਰਕ ਵਿੱਚ ਆਪਣੀ ਹੀ ਗਨ ਦੇ ਨਾਲ ਖੁਦਕੁਸ਼ੀ ਕਰ ਲਈ ਹੈ।
ਪਰਿਵਾਰ ਨੂੰ ਸੌਂਪੀ ਗਈ ਮ੍ਰਿਤਕ ਦੇਹ
ਉਹਨਾਂ ਨੇ ਕਿਹਾ ਇਹ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਸੀ ਅਤੇ ਇਸ ਦੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਉਮਰ 40 ਤੋਂ 42 ਸਾਲ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਆਉਣ ਤੋਂ ਬਾਅਦ ਹੀ ਕੁਝ ਜਾਣਕਾਰੀ ਪਤਾ ਲੱਗੇਗੀ ਕਿ ਇਸ ਨੂੰ ਕੋਈ ਸਟਰੈਸ ਸੀ ਜਾਂ ਨਹੀਂ।