Best Comedians of Pollywood: ਹਾਸਾ ਨਾ ਸਿਰਫ਼ ਮਾਹੌਲ ਨੂੰ ਬਿਹਤਰ ਬਣਾਉਂਦਾ ਆ ਸਗੋਂ ਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਸਾ ਲਗਾਤਾਰ ਸਕਾਰਾਤਮਕ ਹਾਰਮੋਨ ਛੱਡਦਾ ਹੈ। ਇਸ ਨਾਲ ਬੀਪੀ ਵੀ ਘੱਟ ਹੁੰਦਾ ਹੈ ਅਤੇ ਪਾਲੀਵੁੱਡ ਦਾ ਤਾਂ ਹਾਸੇ ਨਾਲ ਪੁਰਾਣਾ ਸੰਬੰਧ ਹੈ, ਇਥੇ ਬਹੁਤ ਸਾਰੇ ਅਜਿਹੇ ਕਲਾਕਰ ਹਨ, ਜਿਹੜੇ ਕਿ ਆਪਣੀ ਕਾਮੇਡੀ ਨਾਲ ਤੁਹਾਨੂੰ ਹੱਸਣ ਲਈ ਮਜ਼ੂਬਰ ਕਰ ਦਿੰਦੇ ਹਨ, ਜ਼ਿਆਦਾਤਰ ਦਰਸ਼ਕ ਸਿਰਫ ਕਾਮੇਡੀ ਫਿਲਮਾਂ ਦੇਖਣਾ ਪਸੰਦ ਕਰਦੇ ਹਨ ਪਰ ਉਹ ਆਮ ਤੌਰ 'ਤੇ ਕਾਮੇਡੀਅਨ ਦੇ ਨਾਂਅ ਨਹੀਂ ਜਾਣਦੇ। ਹੁਣ ਇੱਥੇ ਅਸੀਂ ਇਸ ਮੁਸ਼ਕਿਲ ਦਾ ਹੱਲ ਕੀਤਾ ਹੈ।
ਅਸੀਂ ਇਥੇ ਇੱਕ ਲਿਸਟ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਦੇ ਉਹਨਾਂ ਦਿੱਗਜ ਕਾਮੇਡੀਅਨ ਦੀ ਚਰਚਾ ਕਰਾਂਗੇ, ਜਿਹਨਾਂ ਨੇ ਆਪਣੀ ਕਾਮੇਡੀਅਨ ਨਾਲ ਨਿਰਾਸ਼ ਬੰਦੇ ਦੇ ਮੂੰਹ ਉਤੇ ਵੀ ਹਾਸਾ ਲਿਆ ਦਿੱਤਾ, ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਜਸਵਿੰਦਰ ਭੁੱਲਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਰਾਣਾ ਰਣਬੀਰ, ਬਿੰਨੂ ਢਿੱਲੋਂ ਅਤੇ ਹਾਰਬੀ ਸੰਘਾ।
ਕਰਮਜੀਤ ਅਨਮੋਲ: ਕਰਮਜੀਤ ਅਨਮੋਲ ਇੱਕ ਭਾਰਤੀ ਅਦਾਕਾਰ, ਕਾਮੇਡੀਅਨ, ਗਾਇਕ ਅਤੇ ਫਿਲਮ ਨਿਰਮਾਤਾ ਹੈ ਜੋ ਪੰਜਾਬੀ ਮਨੋਰੰਜਨ ਜਗਤ ਵਿੱਚ ਕਾਫੀ ਸਰਗਰਮ ਹੈ। ਉਸਨੇ 'ਲਾਵਾਂ ਫੇਰੇ' ਅਤੇ 'ਕੈਰੀ ਆਨ ਜੱਟਾ 2', 'ਕੈਰੀ ਆਨ ਜੱਟਾ 3' ਸਮੇਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।
ਸਰਦਾਰ ਸੋਹੀ: ਸਰਦਾਰ ਸੋਹੀ ਇੱਕ ਪੰਜਾਬੀ ਅਦਾਕਾਰ ਅਤੇ ਲੇਖਕ ਹੈ। ਉਹ ਧੂਰੀ ਨੇੜੇ ਪਲਾਸੌਰ ਦਾ ਰਹਿਣ ਵਾਲਾ ਹੈ। ਅਦਾਕਾਰ 'ਬਾਗੀ', 'ਦਿ ਲੀਜੈਂਡ ਆਫ਼ ਭਗਤ ਸਿੰਘ' ਅਤੇ 'ਅਰਦਾਸ' ਲਈ ਮਸ਼ਹੂਰ ਹੈ। ਸੋਹੀ ਨੇ ਆਪਣੇ ਪੰਜਾਬੀ ਫਿਲਮੀ ਕਰੀਅਰ ਦੀ ਸ਼ੁਰੂਆਤ 'ਲੌਂਗ ਦਾ ਲਿਸ਼ਕਾਰਾ' ਨਾਲ ਕੀਤੀ ਸੀ, ਜੋ 1986 ਵਿੱਚ ਰਿਲੀਜ਼ ਹੋਈ ਸੀ।
ਰਾਣਾ ਜੰਗ ਬਹਾਦਰ: ਰਾਣਾ ਜੰਗ ਬਹਾਦਰ ਇੱਕ ਭਾਰਤੀ ਅਦਾਕਾਰ ਹੈ, ਜੋ 'ਨਾਇਕ: ਦਿ ਰੀਅਲ ਹੀਰੋ', 'ਗੁੰਡਾ' ਅਤੇ ਮੰਜੇ ਬਿਸਤਰੇ ਵਿੱਚ ਆਪਣੀ ਕਾਮੇਡੀ ਲਈ ਜਾਣਿਆ ਜਾਂਦਾ ਹੈ।
ਰਾਣਾ ਰਣਬੀਰ: ਰਾਣਾ ਰਣਬੀਰ ਸਿੰਘ ਇੱਕ ਭਾਰਤੀ ਅਦਾਕਾਰ ਹੈ, ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਰਾਣਾ ਰਣਬੀਰ ਪੰਜਾਬੀ ਵਿੱਚ ਹਾਸੇ, ਸੀਰੀਅਸ ਦੇ ਨਾਲ-ਨਾਲ ਸਾਰੇ ਤਰ੍ਹਾਂ ਦੇ ਚਰਿੱਤਰਾਂ ਲਈ ਜਾਣਿਆ ਜਾਂਦਾ ਹੈ। ਅੱਜ ਕੱਲ੍ਹ ਅਦਾਕਾਰ ਨਾਟਕ 'ਮਾਸਟਰ ਜੀ' ਨੂੰ ਲੈ ਕੇ ਚਰਚਾ ਵਿੱਚ ਹਨ।
ਹਾਰਬੀ ਸੰਘਾ: ਹਾਰਬੀ ਸੰਘਾ ਪਾਲੀਵੁੱਡ ਦਾ ਬਿਹਤਰੀਨ ਅਦਾਕਾਰ, ਕਾਮੇਡੀਅਨ ਹੈ। ਉਸਨੇ 2004 ਵਿੱਚ ਇੱਕ ਕਾਮੇਡੀਅਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਫਿਲਮ 'ਆਸਾਂ ਨੂੰ ਮਾਨ ਵਤਨਾਂ ਦਾ' ਨਾਲ ਇੱਕ ਅਦਾਕਾਰ ਬਣ ਗਿਆ। ਉਹ ਮੁੱਖ ਤੌਰ 'ਤੇ ਪੰਜਾਬੀ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।
ਗੁਰਪ੍ਰੀਤ ਘੁੱਗੀ: ਗੁਰਪ੍ਰੀਤ ਸਿੰਘ ਵੜੈਚ ਭਾਵ ਕਿ ਗੁਰਪ੍ਰੀਤ ਘੁੱਗੀ, ਘੁੱਗੀ ਇੱਕ ਅਦਾਕਾਰ ਅਤੇ ਕਾਮੇਡੀਅਨ ਹੈ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਿਲੀਜ਼ ਹੋਈ ਹੈ।
ਜਸਵਿੰਦਰ ਭੱਲਾ: ਜਸਵਿੰਦਰ ਭੱਲਾ ਭਾਰਤੀ ਅਦਾਕਾਰ ਅਤੇ ਕਾਮੇਡੀਅਨ ਹੈ। ਅਦਾਕਾਰ ਦੀ ਕਾਮੇਡੀ ਰੋਂਦੇ ਬੰਦੇ ਨੂੰ ਵੀ ਹਸਾ ਸਕਦੀ ਹੈ, ਜਸਵਿੰਦਰ ਭੱਲਾ ਅਦਾਕਾਰਾ ਉਪਾਸਨਾ ਸਿੰਘ ਨਾਲ ਕਾਫੀ ਚੰਗੀ ਕੈਮਿਸਟਰੀ ਲਈ ਜਾਣਿਆ ਜਾਂਦਾ ਹੈ।
ਬੀ.ਐਨ. ਸ਼ਰਮਾ: ਬੀਐਨ ਸ਼ਰਮਾ ਇੱਕ ਭਾਰਤੀ ਅਦਾਕਾਰ-ਕਾਮੇਡੀਅਨ ਹੈ। ਅਦਾਕਾਰ 'ਜੱਟ ਐਂਡ ਜੂਲੀਅਟ' ਅਤੇ 'ਕੈਰੀ ਆਨ ਜੱਟਾ' ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।
ਬਿੰਨੂ ਢਿੱਲੋਂ : ਬਿੰਨੂ ਢਿੱਲੋਂ ਇੱਕ ਭਾਰਤੀ ਅਦਾਕਾਰ ਹੈ ਜੋ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਬਿੰਨੂ ਢਿੱਲੋਂ ਇੱਕ ਚੰਗਾ ਕਾਮੇਡੀਅਨ ਹੈ।
ਇਹ ਵੀ ਪੜ੍ਹੋ: