ਮੁੰਬਈ: 'ਦਿਲ ਬੇਚਾਰਾ' ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹਾਲ ਹੀ 'ਚ ਫਿਲਮ ਮੇਕਰ ਮੁਕੇਸ਼ ਛਾਬੜਾ ਨੇ 'ਦਿਲ ਬੇਚਾਰਾ' ਦੇ ਸੀਕਵਲ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਫਿਲਮ ਦਾ ਸੀਕਵਲ ਬਣਾਉਣਗੇ।
ਇੱਕ ਇੰਟਰਵਿਊ ਵਿੱਚ ਮੁਕੇਸ਼ ਛਾਬੜਾ ਨੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਸੰਜਨਾ ਸਾਂਘੀ ਦੀ ਫਿਲਮ 'ਦਿਲ ਬੇਚਾਰਾ' ਦੇ ਸੀਕਵਲ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ, "ਸੱਚ ਦੱਸਾਂ ਤਾਂ ਮੈਂ ਦਿਲ ਬੇਚਾਰਾ 2 ਬਣਾਉਣ ਦੀ ਯੋਜਨਾ ਬਣਾ ਰਿਹਾ ਹਾਂ। ਦਿਲ ਬੇਚਾਰਾ ਮੇਰੇ ਲਈ ਬਹੁਤ ਖਾਸ ਹੈ, ਕਿਉਂਕਿ ਇਸ ਫਿਲਮ ਨਾਲ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹਨ, ਬੇਸ਼ੱਕ ਸੁਸ਼ਾਂਤ। ਇਸ ਲਈ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ।"