ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਰਣਜੀਤ ਬਾਵਾ, ਜੋ ਜਲਦ ਹੀ ਯੂਐਸਏ ਟੂਰ ਦਾ ਵਿਸ਼ੇਸ਼ ਸੰਗੀਤਕ ਦੌਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਵੱਲੋਂ ਇਸੇ ਸੰਬੰਧਤ ਕੀਤੇ ਜਾਣ ਵਾਲੇ ਅਪਣੇ ਤਮਾਮ ਸ਼ੋਅਜ਼ ਦੀ ਮੁਕੰਮਲ ਰੂਪ-ਰੇਖਾ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ।
'ਜੈ ਸਿੰਘ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਸ਼ੋਅਜ਼ ਦਾ ਆਯੋਜਨ ਅਪ੍ਰੈਲ ਅਤੇ ਮਈ ਮਹੀਨਿਆਂ 'ਚ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਰਸਮੀ ਅਗਾਜ਼ ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਸੂਬੇ ਤੋਂ ਹੋਵੇਗਾ। ਸਾਲ 2025 ਦੇ ਮੁੱਢਲੇ ਪੜਾਅ ਦੇ ਪਹਿਲੇ ਵੱਡੇ ਇੰਟਰਨੈਸ਼ਨਲ ਸ਼ੋਅਜ਼ ਦਾ ਹਿੱਸਾ ਬਣਨ ਜਾ ਰਹੇ ਗਾਇਕ ਰਣਜੀਤ ਬਾਵਾ, ਜੋ ਆਪਣੀ ਉਕਤ ਕੰਸਰਟ ਲੜੀ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਕਾਫ਼ੀ ਲੰਮੇਂ ਵਕਫ਼ੇ ਬਾਅਦ ਗਾਇਕ ਰਣਜੀਤ ਬਾਵਾ ਯੂਐਸਏ ਦੀ ਧਰਤੀ ਉਤੇ ਹੋਣ ਜਾ ਰਹੇ ਆਪਣੇ ਸ਼ੋਅਜ਼ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਗਾਣਿਆਂ 'ਬਰਕਤ' ਅਤੇ 'ਰਹਿ ਬਚਕੇ' ਨੂੰ ਲੈ ਕੇ ਵੀ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਗਾਇਕ ਰਣਜੀਤ ਬਾਵਾ, ਜਿੰਨ੍ਹਾਂ ਦੇ ਇੰਨ੍ਹਾਂ ਬਿਹਤਰੀਨ ਗਾਣਿਆਂ ਨੂੰ ਸਰੋਤਿਆ ਅਤੇ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਓਧਰ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ-ਨਾਲ ਅੱਜਕੱਲ੍ਹ ਫਿਲਮੀ ਸਫਾਂ ਵਿੱਚ ਵੀ ਬਰਾਬਰਤਾ ਨਾਲ ਆਪਣੀ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾ ਰਹੇ ਹਨ ਗਾਇਕ ਰਣਜੀਤ ਬਾਵਾ, ਜੋ ਜਲਦ ਹੀ ਆਪਣੀਆਂ ਫਿਲਮਾਂ ਦੁਆਰਾ ਵੀ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਵਿੱਚੋਂ ਕੁਝ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਕੁਝ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਹ ਅਪਣੇ ਕੁਝ ਹੋਰ ਨਵੇਂ ਗਾਣੇ ਵੀ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿੰਨ੍ਹਾਂ ਦੀ ਰਿਕਾਰਡਿੰਗ ਪ੍ਰਕਿਰਿਆ ਦਾ ਸਿਲਸਿਲਾ ਵੀ ਉਨ੍ਹਾਂ ਵੱਲੋਂ ਤੇਜ਼ੀ ਨਾਲ ਜਾਰੀ ਹੈ।
ਇਹ ਵੀ ਪੜ੍ਹੋ:
- ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਗਿੱਪੀ ਗਰੇਵਾਲ-ਬੱਬੂ ਮਾਨ ਸਮੇਤ ਇਹ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਿਲ
- 'ਬਦਨਾਮ' ਨਾਲ ਤਬਾਹੀ ਮਚਾਉਣ ਆ ਰਹੇ ਨੇ ਜੈ ਰੰਧਾਵਾ, ਇੱਕੋਂ ਫਿਲਮ ਲਈ ਗਾਏ 4 ਵੱਡੇ ਗਾਇਕਾਂ ਨੇ ਗੀਤ
- ਖਰਾਬ ਸਿਹਤ ਕਾਰਨ ਹਸਪਤਾਲ 'ਚ ਭਰਤੀ ਹੋਏ ਅੰਮ੍ਰਿਤਸਰ ਸਾਹਿਬ ਦੇ ਇਹ ਦਿੱਗਜ ਅਦਾਕਾਰ, ਕੰਮ ਦੇ ਲਈ ਨਹੀਂ ਕਰਦੇ ਕਿਸੇ ਦੀ ਚਾਪਲੂਸੀ