ਦੁਬਈ: ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ਨੇ ਸੋਮਵਾਰ, 17 ਫ਼ਰਵਰੀ ਨੂੰ ਇਸ ਵੱਡੇ ਟੂਰਨਾਮੈਂਟ ਲਈ ਆਪਣੀ ਜਰਸੀ ਨਾਲ ਫੋਟੋਸ਼ੂਟ ਕਰਵਾਇਆ। ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨਵੀਂ ਜਰਸੀ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ, ਪਰ ਜਰਸੀ 'ਤੇ ਟੂਰਨਾਮੈਂਟ ਦੇ ਲੋਗੋ ਦੇ ਨਾਲ ਪਾਕਿਸਤਾਨ ਦੇ ਨਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜਿਸ ਕਾਰਨ ਭਾਰਤੀ ਕ੍ਰਿਕਟ ਟੀਮ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਜਰਸੀ 'ਤੇ ਕਿਸੇ ਹੋਰ ਦੇਸ਼ ਦਾ ਨਾਂ, ਕੀ ਕਹਿੰਦਾ ਹੈ ICC ਦਾ ਨਿਯਮ?
ਦੱਸ ਦੇਈਏ ਕਿ ਆਈਸੀਸੀ ਦੇ ਨਿਯਮਾਂ ਦੇ ਅਨੁਸਾਰ, ਉਸ ਟੂਰਨਾਮੈਂਟ ਦੀ ਜਰਸੀ ਉੱਤੇ ਲੋਗੋ ਦੇ ਨਾਲ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਦਾ ਨਾਮ ਲਿਖਿਆ ਹੁੰਦਾ ਹੈ। ਪਰ, ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਭਾਰਤ ਪਾਕਿਸਤਾਨ ਦੇ ਨਾਂ ਵਾਲੀ ਜਰਸੀ ਨਹੀਂ ਪਹਿਨੇਗਾ, ਜਿਸ ਨੂੰ ਬੀਸੀਸੀਆਈ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਟੀਮ ਇੰਡੀਆ ਆਈਸੀਸੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰੇਗੀ।
These pics from today 📸
— BCCI (@BCCI) February 17, 2025
How good 🤌🏻#TeamIndia | #ChampionsTrophy pic.twitter.com/yM50ArMIj5
ਪਾਕਿਸਤਾਨ ਦੇ ਸਟੇਡੀਅਮ 'ਚ ਭਾਰਤੀ ਝੰਡਾ ਕਿਉਂ ਨਹੀਂ?
ਇਸ ਤੋਂ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਦੇ ਸਟੇਡੀਅਮ 'ਚ ਝੰਡਾ ਨਾ ਲਹਿਰਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ 'ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਕਿ ਉਨ੍ਹਾਂ ਨੇ ਚੈਂਪੀਅਨਸ ਟਰਾਫੀ 2025 ਲਈ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਦੇਸ਼ਾਂ ਦੇ ਝੰਡੇ ਲਹਿਰਾਏ ਹਨ, ਨਾ ਕਿ ਉਸ ਦੇਸ਼ ਦੇ ਜੋ ਕਿਸੇ ਨਿਰਪੱਖ ਸਥਾਨ 'ਤੇ ਖੇਡਣਾ ਚਾਹੁੰਦੇ ਸਨ। ਇਸ 'ਤੇ ਅਜੇ ਤੱਕ ਆਈਸੀਸੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਪਾਕਿਸਤਾਨ 'ਚ 28 ਸਾਲ ਬਾਅਦ ICC
ਪਾਕਿਸਤਾਨ 1996 ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਤੋਂ ਬਾਅਦ ਪਹਿਲੀ ਵਾਰ ਕਿਸੇ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। 2009 'ਚ ਸ਼੍ਰੀਲੰਕਾ ਦੀ ਟੀਮ 'ਤੇ ਹੋਏ ਹਮਲੇ ਤੋਂ ਬਾਅਦ 28 ਸਾਲਾਂ 'ਚ ਪਾਕਿਸਤਾਨ ਦੁਆਰਾ ਆਯੋਜਿਤ ਇਹ ਪਹਿਲਾ ਗਲੋਬਲ ਟੂਰਨਾਮੈਂਟ ਹੋਵੇਗਾ। ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚ ਨਾਲ ਹੋਵੇਗੀ। ਭਾਰਤ ਦਾ ਪਹਿਲਾ ਮੈਚ 20 ਫ਼ਰਵਰੀ ਨੂੰ ਦੁਬਈ ਵਿੱਚ ਬੰਗਲਾਦੇਸ਼ ਨਾਲ ਹੋਵੇਗਾ।