ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਪ੍ਰਸਿੱਧੀ ਦੇ ਸਿਖਰ 'ਤੇ ਹਨ। ਹੁਣ ਗਾਇਕ ਦੇ ਜਲਵੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਦਿਖਦੇ ਨਜ਼ਰੀ ਪੈ ਰਹੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...।
ਤਨਜ਼ਾਨੀਆ ਦੇ ਕੰਟੈਂਟ ਕ੍ਰਿਏਟਰ ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਗਾਇਕ ਦੇ ਤਾਜ਼ਾ ਰਿਲੀਜ਼ ਹੋਏ ਗੀਤ 'ਵੇਵੀ' ਉਤੇ ਵੀਡੀਓ ਬਣਾਈ ਹੈ, ਜਿਸ ਵਿੱਚ ਇਸ ਸੋਸ਼ਲ ਮੀਡੀਆ ਸਟਾਰ ਨੇ ਇੰਨੀ ਕੁ ਚੰਗੀ ਲਿਪ-ਸਿੰਕਿੰਗ ਕੀਤੀ ਹੈ ਕਿ ਦੇਖਣ ਵਾਲਾ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਕਰਨ ਔਜਲਾ ਨੇ ਖੁਦ ਵੀ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਲਿਖਿਆ ਹੈ, 'ਕਰਨ ਔਜਲਾ ਦੇ ਪ੍ਰਸ਼ੰਸਕਾਂ ਨੇ ਇਹ ਸੁਣਿਆ ਹੈ।'
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਲੀ ਨੇ ਕਿਸੇ ਪੰਜਾਬੀ ਗੀਤ ਉਤੇ ਵੀਡੀਓ ਬਣਾਈ ਹੈ, ਇਸ ਤੋਂ ਇਲਾਵਾ ਹੀ ਕਿਲੀ ਆਏ ਦਿਨ ਪੰਜਾਬੀ ਕਲਾਕਾਰਾਂ ਦੇ ਗੀਤਾਂ ਉਤੇ ਵੀਡੀਓ ਬਣਾਉਂਦੇ ਰਹਿੰਦੇ ਹਨ, ਜਿਸ ਵਿੱਚ ਸਤਿੰਦਰ ਸਰਤਾਜ, ਯੋ ਯੋ ਹਨੀ ਸਿੰਘ, ਸ਼ੁਭ ਵਰਗੇ ਬਹੁਤ ਸਾਰੇ ਕਲਾਕਾਰ ਸ਼ਾਮਿਲ ਹਨ।
ਵੀਡੀਓ ਦੇਖਕੇ ਕੀ ਬੋਲੇ ਪ੍ਰਸ਼ੰਸਕ
ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਿਆਰ ਮਿਲ ਰਿਹਾ ਹੈ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਸੁਪਰ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਦੇ ਅੱਗ ਦੇ ਇਮੋਜੀ ਸਾਂਝੇ ਕੀਤੇ ਹਨ ਅਤੇ ਕਈਆਂ ਨੇ ਇਸ ਵੀਡੀਓ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।