Unmarried Pollywood Actress:ਭਾਰਤੀ ਸਮਾਜ ਵਿੱਚ ਜਿੱਥੇ ਵਿਆਹ ਉਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ, ਉੱਥੇ ਹੀ ਪੰਜਾਬੀ ਸਿਨੇਮਾ ਦੀਆਂ ਕਈ ਅਜਿਹੀਆਂ ਅਦਾਕਾਰਾਂ ਹਨ, ਜੋ ਆਪਣੀ ਜ਼ਿੰਦਗੀ ਆਪਣੀ ਸ਼ਰਤ ਉਤੇ ਜਿਊਂਣਾ ਪਸੰਦ ਕਰਦੀਆਂ ਹਨ, ਜਿਨ੍ਹਾਂ ਨੇ 30 ਤੋਂ ਜਿਆਦਾ ਦੀ ਉਮਰ ਵਿੱਚ ਵੀ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ। ਤਾਂ ਆਓ ਅੱਜ ਤੁਹਾਨੂੰ ਇਨ੍ਹਾਂ ਸਿਤਾਰਿਆਂ ਵਿੱਚੋਂ ਕੁੱਝ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ 30 ਤੋਂ ਵੱਧ ਦੀ ਉਮਰ ਵਿੱਚ ਵੀ ਕੁਆਰੀਆਂ ਬੈਠੀਆਂ ਹਨ। ਇਸ ਲਿਸਟ ਵਿੱਚ ਕਈ ਵੱਡੀਆਂ ਸੁੰਦਰੀਆਂ ਦੇ ਨਾਮ ਸ਼ਾਮਲ ਹਨ।
ਸੋਨਮ ਬਾਜਵਾ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਸ਼ਾਨਦਾਰ ਅਦਾਕਾਰਾ ਹੈ, ਜੋ ਆਪਣੀ ਅਦਾਕਾਰੀ ਅਤੇ ਆਪਣੇ ਪਿਆਰੇ ਅੰਦਾਜ਼ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰਦੀ ਹੈ। ਅਦਾਕਾਰਾ ਦੀ ਇਸ ਸਮੇਂ ਉਮਰ 35 ਸਾਲ ਹੈ ਅਤੇ ਅਦਾਕਾਰਾ ਹਮੇਸ਼ਾ ਹੀ ਵਿਆਹ ਦੇ ਵਿਸ਼ੇ ਨੂੰ ਟਾਲਦੀ ਨਜ਼ਰ ਆਈ ਹੈ।
ਸਿੰਮੀ ਚਾਹਲ:ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਇੱਕ ਚੁਲਬੁਲੀ ਸੁੰਦਰੀ ਹੈ, ਸਿੰਮੀ ਦੀ ਪੰਜਾਬੀ ਸਿਨੇਮਾ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ। ਹਾਲਾਂਕਿ ਸਿੰਮੀ ਸ਼ੋਸਲ ਮੀਡੀਆ ਉਤੇ ਜਿਆਦਾ ਐਕਟਿਵ ਨਹੀਂ ਹੈ। ਕੀ ਤੁਹਾਨੂੰ ਪਤਾ ਹੈ ਕਿ ਸਿੰਮੀ 32 ਸਾਲ ਦੀ ਉਮਰ ਵਿੱਚ ਵੀ ਕੁਆਰੀ ਹੈ।
ਨਿਮਰਤ ਖਹਿਰਾ: ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਧੂੰਮਾਂ ਪਾਉਣ ਵਾਲੀ ਪੰਜਾਬੀ ਸਿਨੇਮਾ ਦੀ ਸਿੰਪਲ ਸੁੰਦਰੀ ਨਿਮਰਤ ਖਹਿਰਾ ਵੀ ਇਸ ਲਿਸਟ ਵਿੱਚ ਸ਼ਾਮਲ ਹੈ, ਗਾਇਕਾ ਦੀ ਇਸ ਸਮੇਂ ਉਮਰ 32 ਸਾਲ ਹੈ, ਹਾਲੇ ਤੱਕ ਅਦਾਕਾਰਾ ਨੇ ਵਿਆਹ ਬਾਰੇ ਕੁੱਝ ਵੀ ਸੋਚਿਆ ਨਹੀਂ ਹੈ।
ਵਾਮਿਕਾ ਗੱਬੀ:ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਪਸੰਦ ਦਾ ਚਿਹਰਾ ਬਣ ਚੁੱਕੀ ਵਾਮਿਕਾ ਗੱਬੀ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਅਦਾਕਾਰਾ ਦੀ ਉਮਰ ਇਸ ਸਮੇਂ 30 ਸਾਲ ਹੈ।