ਚੰਡੀਗੜ੍ਹ: ਦੁਨੀਆਂ ਭਰ ਵਿੱਚ ਸੂਫੀ ਗਾਇਕੀ ਨਾਲ ਧਮਾਲਾਂ ਪਾ ਰਹੇ ਸਤਿੰਦਰ ਸਰਤਾਜ ਇੱਕ ਵਾਰ ਫਿਰ ਮੁੰਬਈ ਨਗਰੀ ਵਿੱਚ ਧੂੰਮਾਂ ਪਾਉਣ ਲਈ ਤਿਆਰ ਹਨ, ਜੋ ਇੱਥੇ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਜਲਦ ਹਿੱਸਾ ਬਣਨ ਜਾ ਰਹੇ ਹਨ।
'ਸਾ-ਰੇ-ਗਾ-ਮਾ' ਅਤੇ 'ਫਿਰਦੋਸ਼ ਐਂਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉਪਰ ਆਯੋਜਿਤ ਕੀਤੀ ਜਾ ਰਹੀ ਇਸ ਸੂਫੀਆਨਾ ਸ਼ਾਮ ਦਾ ਆਯੋਜਨ ਡੋਮ ਐਨਐਸਸੀਆਈ ਐਸਵੀਪੀ ਸਟੇਡੀਅਮ, ਵਰਲੀ ਮੁੰਬਈ ਵਿਖੇ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਹਾਲ ਹੀ ਦੇ ਦਿਨਾਂ ਵਿੱਚ ਸਟਾਰ ਗਾਇਕ ਦਿਲਜੀਤ ਦੁਸਾਂਝ ਵੱਲੋਂ ਪੇਸ਼ ਕੀਤੇ ਗਏ ਵਿਸ਼ਾਲ ਕੰਸਰਟ ਬਾਅਦ ਬਾਲੀਵੁੱਡ ਗਲਿਆਰਿਆਂ ਵਿੱਚ ਸੰਪੰਨ ਹੋਣ ਵਾਲਾ ਇਹ ਇਸ ਵਰ੍ਹੇ 2025 ਦਾ ਪਹਿਲਾਂ ਵੱਡ-ਅਕਾਰੀ ਸ਼ੋਅ ਹੋਵੇਗਾ, ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕਾਂ ਦੇ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।