ਚੰਡੀਗੜ੍ਹ:ਪੰਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਕਾਫੀ ਚਰਚਾ ਬਟੋਰ ਰਹੇ ਹਨ, ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਇਸ ਦੇ ਨਾਲ ਹੀ ਗਾਇਕ ਨੇ ਹਾਲ ਹੀ ਵਿੱਚ ਫਿਲਮ 'ਹੁਸ਼ਿਆਰ ਸਿੰਘ' ਦਾ ਪਹਿਲਾਂ ਗੀਤ 'ਤਿਆਰੀਆਂ' ਰਿਲੀਜ਼ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਚੰਗਾ ਰਿਸਪਾਂਸ ਦੇ ਰਹੇ ਹਨ, ਇਸ ਗੀਤ ਵਿੱਚ ਗਾਇਕ ਸਰਤਾਜ ਖੂਬਸੂਰਤ ਹਸੀਨਾ ਸਿੰਮੀ ਚਾਹਲ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਹੁਣ ਇਸ ਦੌਰਾਨ ਗਾਇਕ ਨੇ ਆਪਣੀਆਂ ਖੁਦ ਦੀਆਂ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਗਾਇਕ ਹਿਮਾਚਲ ਪ੍ਰਦੇਸ਼ ਵਿੱਚ ਨਜ਼ਰ ਆ ਰਹੇ ਹਨ, ਇਹਨਾਂ ਫੋਟੋਆਂ ਵਿੱਚ ਗਾਇਕ ਨੱਚਦੇ ਨਜ਼ਰ ਆ ਰਹੇ ਹਨ, ਇੰਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਲਿਖਦੇ ਹਨ, 'ਤਿਆਰੀ ਕਰ ਲੈ ਓਏ...ਪਹਾੜੀ ਚੜ੍ਹ ਲੈ ਓਏ।' ਹੁਣ ਪ੍ਰਸ਼ੰਸਕ ਵੀ ਇੰਨ੍ਹਾਂ ਤਸਵੀਰਾਂ ਨੂੰ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਗਾਇਕ ਹਰ ਤਸਵੀਰ ਵਿੱਚ ਭੰਗੜਾ ਸਟੈੱਪ ਕਰਦੇ ਨਜ਼ਰੀ ਪੈ ਰਹੇ ਹਨ।
ਕਦੋਂ ਰਿਲੀਜ਼ ਹੋਏਗੀ ਫਿਲਮ 'ਹੁਸ਼ਿਆਰ ਸਿੰਘ'