ETV Bharat / entertainment

ਪੰਜਾਬੀ ਫਿਲਮ 'ਬਦਨਾਮ' ਦੇ ਟਾਈਟਲ ਟ੍ਰੈਕ ਦੀ ਝਲਕ ਆਈ ਸਾਹਮਣੇ, ਗਾਣਾ ਕੱਲ੍ਹ ਹੋਏਗਾ ਰਿਲੀਜ਼ - BADNAAM

ਫਿਲਮ 'ਬਦਨਾਮ' ਦਾ ਟਾਈਟਲ ਟ੍ਰੈਕ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ, ਫਿਲਮ 28 ਫ਼ਰਵਰੀ ਨੂੰ ਦਸਤਕ ਦੇਵੇਗੀ।

ਫਿਲਮ ਬਦਨਾਮ ਦਾ ਟਾਈਟਲ ਟ੍ਰੈਕ
ਫਿਲਮ ਬਦਨਾਮ ਦਾ ਟਾਈਟਲ ਟ੍ਰੈਕ (Photo: Song Poster)
author img

By ETV Bharat Entertainment Team

Published : Feb 4, 2025, 11:12 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਪੰਜਾਬੀ ਫਿਲਮ 'ਬਦਨਾਮ', ਜਿਸ ਦੇ ਟਾਈਟਲ ਟ੍ਰੈਕ ਦੀ ਵੀ ਅੱਜ ਝਲਕ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।

'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਬਹੁ-ਚਰਚਿਤ ਪੰਜਾਬੀ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੱਸੀ ਲੋਹਕਾ ਜਦਕਿ ਨਿਰਦੇਸ਼ਨ ਮਨੀਸ਼ ਭੱਟ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਜੈ ਰੰਧਾਵਾ ਨਾਲ ਇਹ ਬੈਕ-ਟੂ-ਬੈਕ ਚੌਥੀ ਫਿਲਮ ਹੈ, ਜੋ ਕਾਫ਼ੀ ਵੱਡੇ ਸਕੇਲ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ।

ਪੰਜਾਬੀ ਸਿਨੇਮਾ ਦੀ ਇਸ ਵਰ੍ਹੇ ਦੀ ਇੱਕ ਹੋਰ ਵੱਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਵੱਲੋਂ ਫਿਲਮ ਦੇ ਹੋਰ ਪਹਿਲੂਆਂ ਦੇ ਨਾਲ-ਨਾਲ ਗਾਣਿਆ ਨੂੰ ਵੀ ਬਿਹਤਰੀਨ ਅਤੇ ਉੱਚ ਪੱਧਰੀ ਸਿਰਜਨਾਤਮਕ ਰੂਪ ਦੇਣ ਲਈ ਅਪਣਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਸਿਰਜਿਆ ਗਿਆ ਹੈ ਉਕਤ ਟਾਈਟਲ ਟ੍ਰੈਕ, ਜੋ 05 ਫ਼ਰਵਰੀ ਨੂੰ ਜਾਰੀ ਕੀਤਾ ਜਾ ਰਿਹਾ ਹੈ।

ਬਾਲੀਵੁੱਡ ਪੱਧਰ ਦੇ ਤਕਨੀਕੀ ਤਾਣੇ-ਬਾਣੇ ਅਧੀਨ ਤਿਆਰ ਕੀਤੇ ਗਏ ਉਕਤ ਗਾਣੇ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤਾ ਗਿਆ ਹੈ, ਜਿਸ ਨੂੰ ਅਵਾਜ਼ ਵਰਿੰਦਰ ਬਰਾੜ ਵੱਲੋਂ ਦਿੱਤੀ ਗਈ ਹੈ, ਜਦਕਿ ਸੰਗੀਤਬੱਧਤਾ ਨੂੰ ਗਿੱਲ ਸਾਹਿਬ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।

ਪੰਜਾਬੀਆਂ ਦੇ ਖੜਕੇ ਦੜਕੇ ਭਰੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਉਕਤ ਟਾਈਟਲ ਟ੍ਰੈਕ ਗਾਣੇ ਨੂੰ ਵਰਿੰਦਰ ਬਰਾੜ ਅਤੇ ਜੈ ਰੰਧਾਵਾ ਉਪਰ ਹੀ ਫਿਲਮਾਇਆ ਗਿਆ ਹੈ। 28 ਫ਼ਰਵਰੀ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦਾ ਰਿਲੀਜ਼ ਹੋਣ ਜਾ ਰਿਹਾ ਦੂਜਾ ਗਾਣਾ ਹੈ, ਜਿਸ ਤੋਂ ਪਹਿਲਾਂ ਇੱਕ ਹੋਰ ਚਰਚਿਤ ਗਾਣਾ 'ਬਿਜਲੀਆਂ' ਵੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਨੂੰ ਹਿੰਦੀ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਸਨਸਨੀ ਬਣੇ ਹੋਏ ਬੀ ਪ੍ਰਾਕ ਵੱਲੋਂ ਅਪਣੀ ਅਵਾਜ਼ ਦਿੱਤੀ ਗਈ ਹੈ।

ਪਾਲੀਵੁੱਡ ਵਿੱਚ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਅਦਾਕਾਰ ਜੈ ਰੰਧਾਵਾ ਦੀ ਇਸ ਸਾਲ ਦੇ ਪਹਿਲੇ ਪੜ੍ਹਾਅ ਦੌਰਾਨ ਰਿਲੀਜ਼ ਹੋਣ ਜਾ ਰਹੀ ਇਹ ਪਹਿਲੀ ਫਿਲਮ ਹੈ, ਜਿਸ ਨੂੰ ਲੈ ਕੇ ਦਰਸ਼ਕਾਂ ਅਤੇ ਉਸ ਦੇ ਚਾਹੁੰਣ ਵਾਲਿਆ ਵਿੱਚ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ, ਜੋ ਇਸ ਦੇ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.