ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਫ਼ਲ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਸਾਰਥੀ ਕੇ, ਜੋ ਗੰਭੀਰ ਸਿਹਤ ਸਮੱਸਿਆ 'ਚੋ ਉਭਰਨ ਤੋਂ ਬਾਅਦ ਇੱਕ ਵਾਰ ਮੁੜ ਗਾਇਕੀ ਪਿੜ੍ਹ 'ਚ ਕਾਰਜਸ਼ੀਲ ਹੋਏ ਹਨ, ਜਿੰਨ੍ਹਾਂ ਦੀ ਅਪਣੀ ਇਸ ਕਰਮਭੂਮੀ 'ਚ ਸ਼ਾਨਦਾਰ ਵਾਪਸੀ ਦਾ ਮੁੱਢ ਬੰਨ੍ਹਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮਿਸ਼ਰੀ ਵਰਗੀ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣ ਗਿਆ ਹੈ।
'ਸਾਰਥੀ ਕੇ' ਅਤੇ 'ਰਣਬਨ ਪ੍ਰੋਡੋਕਸ਼ਨ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਜਾਰੀ ਕੀਤੇ ਗਏ ਉਕਤ ਟ੍ਰੈਕ ਦਾ ਸੰਗੀਤ ਪ੍ਰਿੰਸ ਸੱਗੂ ਅਤੇ ਮਿਊਜ਼ਿਕ ਵੀਡੀਓ ਨਵਰੋਜ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਸੁੱਖਾ ਕੰਗ ਦੁਆਰਾ ਰਚੇ ਗਏ ਹਨ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਗਾਇਕੀ ਧਾਂਕ ਜਮਾ ਚੁੱਕੇ ਇਹ ਬਾਕਮਾਲ ਗਾਇਕ ਅਪਣੇ ਉਕਤ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧਤ ਅਪਣੇ ਖੁਸ਼ੀ ਭਰੇ ਭਾਵੁਕ ਰੋਂਅ ਦਾ ਇਜ਼ਹਾਰ ਉਨ੍ਹਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।