ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਅਪਣਾ ਅਧਾਰ-ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ ਗਾਇਕਾ ਸਰਗੀ ਮਾਨ, ਜੋ ਰਿਲੀਜ਼ ਹੋਣ ਜਾ ਰਹੇ ਪੰਜਾਬੀ ਗਾਣੇ 'ਗਿਰਦਾ' ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਅੱਜ 05 ਜੂਨ ਨੂੰ ਵੱਖ-ਵੱਖ ਪਲੇਟਫ਼ਾਰਮ ਉਤੇ ਜਾਰੀ ਕੀਤਾ ਜਾਵੇਗਾ।
'ਰੈਡ ਲੀਫ ਮਿਊਜ਼ਿਕ' ਅਤੇ 'ਗੋਲਡੀ ਕੇਹਲ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ ਜੱਸ ਸਿੱਧੂ ਨੇ ਦਿੱਤੀ ਹੈ, ਜਦਕਿ ਇਸ ਨੂੰ ਸੰਗੀਤ ਨਾਲ ਸੰਵਾਰਿਆ ਹੈ ਗੈਫੀ ਨੇ ਅਤੇ ਸ਼ਬਦ ਰਚਨਾ ਗੁਰਜਸ ਸਿੱਧੂ ਦੀ ਹੈ।
ਪੰਜਾਬੀ ਸੱਭਿਆਚਾਰ ਦਾ ਅਭਿੰਨ ਹਿੱਸਾ ਮੰਨੇ ਜਾਂਦੇ ਗਿੱਧੇ ਦੀਆਂ ਧਮਾਲਾਂ ਅਤੇ ਦੇਸ਼-ਵਿਦੇਸ਼ ਵਿੱਚ ਅੱਜ ਸਾਲਾਂ ਬਾਅਦ ਵੀ ਇਸ ਦੇ ਕਾਇਮ ਅਸਰ ਨੂੰ ਬਿਆਨ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜੋ ਹਿਤੇਸ਼ ਅਰੋੜਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਗਾਇਕਾ ਸਰਗੀ ਮਾਨ ਅਤੇ ਮਾਡਲ ਪੂਜਾ ਸਿੰਘ ਰਾਜਪੂਤ ਦੁਆਰਾ ਅਹਿਮ ਭੂਮਿਕਾ ਨਿਭਾਈ ਗਈ ਹੈ।