ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਸਨਸਨੀ ਵਜੋਂ ਉੱਭਰ ਰਹੇ ਹਨ ਨੌਜਵਾਨ ਗਾਇਕ ਅਤੇ ਗੀਤਕਾਰ ਸੱਬਾ ਮਰਾੜ, ਜੋ ਅਪਣਾ ਨਵਾਂ ਗਾਣਾ 'ਔਖੇ ਸੌਖੇ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਸੁਰੀਲੀ ਅਤੇ ਪ੍ਰਭਾਵੀ ਅਵਾਜ਼ ਦਾ ਇਜ਼ਹਾਰ ਕਰਵਾਉਂਦੇ ਅਪਣੇ ਇਸ ਗੀਤ ਦਾ ਲੁੱਕ ਜਲਦ ਰਿਵੀਲ ਕੀਤਾ ਜਾਵੇਗਾ।
'ਸਪੀਡ ਰਿਕਾਰਡਸ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਟਰੈਕ ਨੂੰ ਬੇਹੱਦ ਉੱਚ ਪੱਧਰੀ ਸੰਗੀਤਕ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਜਾ ਰਿਹਾ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਗਾਣੇ 'ਫਲਾਈ ਕਰਕੇ' ਨਾਲ ਰਾਤੋਂ-ਰਾਤ ਸਟਾਰ ਗਾਇਕ ਬਣੇ ਗਾਇਕ ਅਤੇ ਗੀਤਕਾਰ ਸੱਬਾ ਮਰਾੜ੍ਹ ਦੀ ਲੋਕਪ੍ਰਿਯਤਾ ਦਾ ਗ੍ਰਾਫ਼ ਦਿਨ-ਬ-ਦਿਨ ਹੋਰ ਸਿਖਰਾਂ ਛੂਹਦਾ ਜਾ ਰਿਹਾ ਹੈ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਮਜ਼ਬੂਤ ਹੋ ਰਹੀ ਸਥਿਤੀ ਦਾ ਅਹਿਸਾਸ ਉਨ੍ਹਾਂ ਦੇ ਸਟੇਜ ਸ਼ੋਅ ਦੀ ਵੱਧਦੀ ਜਾ ਰਹੀ ਮੰਗ ਵੀ ਭਲੀਭਾਂਤ ਕਰਵਾ ਰਹੀ ਹੈ।
ਚਰਚਿਤ ਗਾਇਕਾ ਜੈਸਮੀਨ ਅਖ਼ਤਰ ਨਾਲ ਉਕਤ ਮਕਬੂਲ ਗਾਣੇ ਦਾ ਅਹਿਮ ਹਿੱਸਾ ਰਹੇ ਇਹ ਹੋਣਹਾਰ ਅਤੇ ਬਾਕਮਾਲ ਗਾਇਕ ਅਪਣੇ ਜਾਰੀ ਹੋਣ ਜਾ ਰਹੇ ਉਕਤ ਨਵੇਂ ਗਾਣੇ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਵਿੱਚ ਸਹਿ ਗਾਇਕਾ ਵਜੋਂ ਉਨ੍ਹਾਂ ਦਾ ਸਾਥ ਮਸ਼ਹੂਰ ਗਾਇਕਾ ਦੀਪਕ ਢਿੱਲੋਂ ਵੱਲੋਂ ਦਿੱਤਾ ਗਿਆ ਹੈ, ਜੋ ਇੰਨ੍ਹਾਂ ਦੋਹਾਂ ਦਾ ਇਕੱਠਿਆਂ ਗਾਇਆ ਪਹਿਲਾ ਗਾਣਾ ਹੋਵੇਗਾ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਦੀ ਉਤਸੁਕਤਾ ਵੀ ਵੱਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ: