ਚੰਡੀਗੜ੍ਹ: ਸਾਲ 2023 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਮਿਸ਼ਨ ਰਾਣੀਗੰਜ' ਵਿੱਚ ਗਾਏ ਗਾਣੇ 'ਜਲਸਾ' ਨੂੰ ਲੈ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਸੂਫੀ ਗਾਇਕ ਸਤਿੰਦਰ ਸਰਤਾਜ, ਜੋ ਇੱਕ ਵਾਰ ਅਕਸ਼ੈ ਕੁਮਾਰ ਦੀ ਨਵੀਂ ਅਤੇ ਬਹੁ-ਚਰਚਿਤ ਫਿਲਮ 'ਸਕਾਈ ਫੌਰਸ' ਵਿੱਚ ਅਪਣੀ ਮਨਮੋਹਕ ਅਵਾਜ਼ ਦਾ ਜਾਦੂ ਦੁਹਰਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦਾ ਇਸ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਜਾਰੀ ਕਰ ਦਿੱਤਾ ਗਿਆ ਗਾਣਾ ਰੰਗ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਿਹਾ ਹੈ।
'ਮੈਡੌਕ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਸੰਦੀਪ ਕਿਵਲਾਨੀ ਅਤੇ ਅਭਿਸ਼ੇਕ ਅਨਿਲ ਕੁਮਾਰ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫਿਲਮ ਦਾ ਗੀਤ ਸੰਗੀਤ ਪੱਖ ਵੀ ਆਹਲਾ ਰੂਪ ਵਿੱਚ ਸਿਰਜਿਆ ਗਿਆ ਹੈ।
ਇੰਡੋ ਪਾਕਿ ਏਅਰ ਵਾਰ 1965 ਉਪਰ ਆਧਾਰਿਤ ਉਕਤ ਫਿਲਮ ਦੇ ਰਿਲੀਜ਼ ਹੋਏ ਅਤੇ ਟ੍ਰੇਂਡਿੰਗ 'ਚ ਚੱਲ ਰਹੇ ਸੰਬੰਧਤ ਗਾਣੇ 'ਰੰਗ' ਨੂੰ ਸਤਿੰਦਰ ਸਰਤਾਜ ਅਤੇ ਜ਼ਾਹਰਾ ਐਸ ਖਾਨ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਦੁਆਰਾ ਬਿਹਤਰੀਨ ਰੂਪ ਵਿੱਚ ਗਾਇਨਬੱਧ ਕੀਤਾ ਗਿਆ ਇਹ ਇੱਕ ਦੇਸੀ ਪਾਰਟੀ ਟਰੈਕ ਹੈ, ਜਿਸ ਦਾ ਸੰਗੀਤ ਤਨਿਸ਼ਕ ਬਾਗਚੀ ਵੱਲੋਂ ਦਿੱਤਾ ਗਿਆ ਹੈ।
ਬਾਲੀਵੁੱਡ ਦੇ ਆਧੁਨਿਕ ਸੰਗੀਤਕ ਸਾਂਚੇ ਵਿੱਚ ਢਾਲੇ ਗਏ ਉਕਤ ਗਾਣੇ ਦਾ ਫਿਲਮਾਂਕਣ ਅਕਸ਼ੈ ਕੁਮਾਰ ਅਤੇ ਪ੍ਰਤਿਭਾਵਾਨ ਅਦਾਕਾਰ ਵੀਰ ਉਪਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸ਼ਾਨਦਾਰ ਪ੍ਰੋਫਾਰਮੈੱਸ ਨਾਲ ਸਜੇ ਇਸ ਡਾਂਸ ਸੌਂਗ ਨੂੰ ਬਹੁਤ ਹੀ ਵਿਸ਼ਾਲ ਪੱਧਰ ਉਪਰ ਫਿਲਮਾਇਆ ਗਿਆ ਹੈ, ਜਿਸ ਨੂੰ ਸਤਿੰਦਰ ਸਰਤਾਜ ਦੁਆਰਾ ਬਹੁਤ ਹੀ ਉਮਦਾ ਅਤੇ ਜੋਸ਼ੀਲੇ ਅੰਦਾਜ਼ ਵਿੱਚ ਗਾਇਨ ਕੀਤਾ ਗਿਆ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਗਾਇਕ ਸਤਿੰਦਰ ਸਰਤਾਜ ਦਾ ਅਕਸ਼ੈ ਕੁਮਾਰ ਦੀ ਕਿਸੇ ਫਿਲਮ ਵਿੱਚ ਬੈਕ-ਟੂ-ਬੈਕ ਗਾਇਨ ਕੀਤਾ ਗਿਆ ਇਹ ਦੂਜਾ ਵੱਡਾ ਫਿਲਮੀ ਗਾਣਾ ਹੈ, ਜੋ ਇਸ ਖਿੱਤੇ ਵਿੱਚ ਉਨ੍ਹਾਂ ਦੀ ਮਜ਼ਬੂਤ ਹੋ ਰਹੀ ਸਥਿਤੀ ਨੂੰ ਵੀ ਪ੍ਰਤੀਬਿੰਬਤ ਕਰ ਰਿਹਾ ਹੈ।
ਇਹ ਵੀ ਪੜ੍ਹੋ: