ਪੰਜਾਬ

punjab

ETV Bharat / entertainment

ਨਵੇਂ ਗੀਤ 'ਸੂਟ' ਨਾਲ ਚਰਚਾ ਦਾ ਵਿਸ਼ਾ ਬਣੇ ਗਾਇਕ ਗੁਰੀ ਅਤੇ ਪ੍ਰਾਂਜਲ ਦਾਹੀਆ, ਵੀਡੀਓ ਅੱਜ ਹੋਈ ਰਿਲੀਜ਼ - POLLYWOOD LATEST NEWS

ਗਾਇਕ ਗੁਰੀ ਅਤੇ ਮਾਡਲ ਪ੍ਰਾਂਜਲ ਦਹੀਆ ਇਸ ਸਮੇਂ ਆਪਣੇ ਨਵੇਂ ਗੀਤ 'ਸੂਟ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Singer Guri and  Pranjal Dahiya
Singer Guri and Pranjal Dahiya (Instagram @Singer Guri)

By ETV Bharat Entertainment Team

Published : Nov 26, 2024, 7:41 PM IST

New Punjabi Songs 2024: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਚਰਚਿਤ ਚਿਹਰਿਆਂ ਵਜੋਂ ਆਪਣੇ ਨਾਵਾਂ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਗੁਰੀ ਅਤੇ ਮਾਡਲ ਅਦਾਕਾਰਾ ਪ੍ਰਾਂਜਲ ਦਾਹੀਆ, ਜੋ ਰਿਲੀਜ਼ ਹੋਣ ਜਾ ਰਹੇ ਆਪਣੇ ਕਲੋਬ੍ਰੇਟ ਵੀਡੀਓ 'ਸੂਟ' ਦੇ ਜਾਰੀ ਪਹਿਲੇ ਆਡਿਓ ਲੁੱਕ ਨਾਲ ਕਾਫ਼ੀ ਲਾਈਮ ਲਾਈਟ ਦਾ ਹਿੱਸਾ ਬਣੇ ਹੋਏ ਹਨ।

'ਹੌਪ ਡਿਜੀਟਲ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਗੁਰੀ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਸਾਹਮਣੇ ਲਿਆਂਦੇ ਗਏ ਉਕਤ ਗਾਣੇ ਦਾ ਮਿਊਜ਼ਿਕ ਚੌਬਰ ਐਕਸ ਆਰ ਦੁਆਰਾ ਤਿਆਰ ਗਿਆ ਹੈ, ਜਦਕਿ ਸ਼ਬਦ ਸਿਰਜਣਾ ਸਟੇਕਚਰ ਵੱਲੋਂ ਅੰਜ਼ਾਮ ਦਿੱਤੀ ਗਈ ਹੈ, ਜਿੰਨ੍ਹਾਂ ਦੀ ਖੂਬਸੂਰਤ ਕਲਮ ਵਿੱਚੋਂ ਜਨਮੇ ਇਸ ਬੀਟ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਪੇਸ਼ਕਰਤਾ ਟੀਮ ਵੱਲੋਂ ਜਲਦ ਹੀ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।

ਉੱਚ ਪੱਧਰੀ ਤਕਨੀਕੀ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਮਿਊਜ਼ਿਕ ਵੀਡੀਓ ਦੀ ਨਿਰਦੇਸ਼ਨਾਂ 'ਬ੍ਰਦਰਹੁੱਡ ਫਿਲਮਜ਼' ਨੇ ਕੀਤੀ ਹੈ, ਜਿੰਨ੍ਹਾਂ ਵੱਲੋਂ ਆਲੀਸ਼ਾਨਤਾ ਨਾਲ ਫਿਲਮਾਏ ਗਏ ਇਸ ਵੀਡੀਓ ਵਿੱਚ ਪੰਜਾਬੀ ਵੰਨਗੀਆਂ ਨੂੰ ਵੀ ਪੁਰਜ਼ੋਰਤਾ ਨਾਲ ਉਭਾਰਨ ਦਾ ਉਪਰਾਲਾ ਕੀਤਾ ਗਿਆ ਹੈ, ਜੋ ਅਪਣੇ ਨਿਵੇਕਲਾਪਣ ਦਾ ਅਹਿਸਾਸ ਵੀ ਦਰਸ਼ਕਾਂ ਨੂੰ ਕਰਵਾਏਗਾ।

ਹਾਲ ਹੀ ਵਿੱਚ ਰਿਲੀਜ਼ ਹੋਏ ਸੰਗੀਤਕ ਵੀਡੀਓ 'ਫਲਾਈ ਕਰਕੇ' ਨਾਲ ਹਾਲੇ ਤੱਕ ਚਰਚਾ ਦਾ ਵਿਸ਼ਾ ਬਣੀ ਨਜ਼ਰ ਆ ਰਹੀ ਮਾਡਲ-ਅਦਾਕਾਰਾ ਪ੍ਰਾਂਜਲ ਦਾਹੀਆ, ਜਿਸ ਦੀ ਸ਼ਾਨਦਾਰ ਫੀਚਰਿੰਗ ਨਾਲ ਸਜੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਗਾਣੇ 'ਲੈਗੇਸੀ' ਨਾਲ ਵੀ ਸੰਗੀਤਕ ਗਲਿਆਰਿਆਂ ਵਿੱਚ ਖਾਸੀ ਚਰਚਾ ਬਟੋਰਨ 'ਚ ਸਫ਼ਲ ਰਹੇ ਹਨ ਗਾਇਕ ਗੁਰੀ, ਜਿੰਨ੍ਹਾਂ ਦੇ ਉਕਤ ਗਾਣੇ ਨੂੰ ਆਡਿਓ ਰੂਪ ਵਿੱਚ ਹੀ ਮਿਲ ਰਹੀ ਖਾਸੀ ਮਕਬੂਲੀਅਤ ਉਨ੍ਹਾਂ ਦੇ ਵਿਸ਼ਾਲ ਹੋ ਚੁੱਕੇ ਦਰਸ਼ਕ ਅਤੇ ਪ੍ਰਸ਼ੰਸਕ ਦਾਇਰੇ ਦਾ ਇਜ਼ਹਾਰ ਬਾਖ਼ੂਬੀ ਕਰਵਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details