ਪੰਜਾਬ

punjab

ETV Bharat / entertainment

ਇਸ ਵਿਅਕਤੀ ਤੋਂ ਬਹੁਤ ਡਰਦੇ ਨੇ ਗਾਇਕ ਦਿਲਜੀਤ ਦੁਸਾਂਝ, ਖੁਦ ਕੀਤਾ ਖੁਲਾਸਾ - SINGER DILJIT DOSANJH

ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਗਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸ ਤੋਂ ਜਿਆਦਾ ਡਰ ਲੱਗਦਾ ਹੈ।

Singer Diljit Dosanjh
Singer Diljit Dosanjh (instagram)

By ETV Bharat Entertainment Team

Published : Nov 4, 2024, 11:46 AM IST

ਚੰਡੀਗੜ੍ਹ: ਗਾਇਕ ਦਿਲਜੀਤ ਦੁਸਾਂਝ ਇਸ ਸਮੇਂ ਆਪਣੇ 'ਇੰਡੀਆ ਟੂਰ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਵਿੱਚ ਬਣੇ ਹੋਏ ਹਨ, ਇਸੇ ਲੜੀ ਤਹਿਤ ਬੀਤੇ ਦਿਨ ਗਾਇਕ ਦਾ ਰਾਜਸਥਾਨ ਦੇ ਜੈਪੁਰ ਵਿੱਚ ਸ਼ਾਨਦਾਰ ਕੰਸਰਟ ਹੋਇਆ, ਜਿਸ ਦੀਆਂ ਵੀਡੀਓਜ਼ ਘਰ ਬੈਠੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚ ਰਹੀਆਂ ਹਨ।

ਇਸ ਸਭ ਦੇ ਵਿਚਕਾਰ ਸ਼ੋਸ਼ਲ ਮੀਡੀਆ ਉਤੇ ਗਾਇਕ ਦਿਲਜੀਤ ਦੁਸਾਂਝ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਪੋਡਕਾਸਟ ਵਿੱਚ ਆਪਣੇ ਬਾਰੇ ਇੱਕ ਗੱਲ ਦਾ ਖੁਲਾਸਾ ਕਰਦੇ ਨਜ਼ਰੀ ਪੈ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਜਿਆਦਾ ਡਰ ਕਿਸ ਵਿਅਕਤੀ ਤੋਂ ਲੱਗਦਾ ਹੈ।

ਕਿਸ ਤੋਂ ਡਰਦੇ ਨੇ ਦਿਲਜੀਤ ਦੁਸਾਂਝ

ਵਾਇਰਲ ਇੱਕ ਵੀਡੀਓ ਵਿੱਚ ਗਾਇਕ ਦਿਲਜੀਤ ਦੁਸਾਂਝ ਕਹਿੰਦੇ ਨਜ਼ਰ ਰਹੇ ਹਨ, ''ਮੈਂ ਜਿਸ ਨੂੰ ਪਿਆਰ ਕਰਦਾ ਹਾਂ, ਮੈਨੂੰ ਉਸ ਤੋਂ ਬਹੁਤ ਹੀ ਡਰ ਲੱਗਦਾ ਹੈ, ਜਿਸ ਬੰਦੇ ਨਾਲ ਮੇਰਾ ਕੋਈ ਮੇਲ-ਮਿਲਾਪ ਨਹੀਂ ਹੈ, ਉਹ ਕੁੱਝ ਮਰਜ਼ੀ ਕਰਦਾ ਰਹੇ, ਮੈਨੂੰ ਕੋਈ ਟੈਂਸ਼ਨ ਨਹੀਂ ਹੈ। ਪਰ ਜੋ ਬੰਦਾ ਪਿਆਰ ਕਰਦਾ ਹੈ, ਉਸ ਲਈ ਅਜਿਹਾ ਲੱਗਦਾ ਹੈ ਕਿ ਮੈਂ ਇਸਨੂੰ ਗੁੱਸੇ ਨਾ ਕਰ ਦੇਵਾਂ, ਉਸ ਨੂੰ ਕੁੱਝ ਬੁਰਾ ਨਾ ਲੱਗ ਜਾਵੇ। ਮੇਰੀ ਕਿਸੇ ਵੀ ਹਰਕਤ ਕਰਕੇ ਉਨ੍ਹਾਂ ਨੂੰ ਗੁੱਸਾ ਨਾ ਆ ਜਾਵੇ। ਮੈਂ ਉਨ੍ਹਾਂ ਨੂੰ ਬੇਆਰਾਮ ਨਾ ਕਰ ਦੇਵਾਂ।"

ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ, ਕਈਆਂ ਨੇ ਇਸ ਵੀਡੀਓ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।

ਇਸ ਦੌਰਾਨ ਜੇਕਰ ਗਾਇਕ ਦਿਲਜੀਤ ਦੁਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੀਆਂ ਕਈਆਂ ਗਤੀਵਿਧੀਆਂ ਕਾਰਨ ਸਭ ਦਾ ਧਿਆਨ ਖਿੱਚ ਰਹੇ ਹਨ। ਸਭ ਤੋਂ ਪਹਿਲਾਂ ਗਾਇਕ ਆਪਣੇ ਇੰਡੀਆ ਟੂਰ ਨਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸ਼ੋਅਜ਼ ਲਈ ਚਰਚਾ ਵਿੱਚ ਹਨ, ਇਸ ਤੋਂ ਇਲਾਵਾ ਗਾਇਕ ਸੰਨੀ ਦਿਓਲ ਨਾਲ 'ਬਾਰਡਰ 2' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੇ ਨਾਲ ਹੀ ਕਈ ਪੰਜਾਬੀ ਫਿਲਮਾਂ ਵਿੱਚ ਵੀ ਗਾਇਕ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ।

ਇਹ ਵੀ ਪੜ੍ਹੋ:

ABOUT THE AUTHOR

...view details