ਪੰਜਾਬ

punjab

ETV Bharat / entertainment

ਗੋਲੀਆਂ ਚੱਲਣ ਤੋਂ ਬਾਅਦ ਗਾਇਕ ਏਪੀ ਢਿੱਲੋਂ ਨੇ ਸਾਂਝੀ ਕੀਤੀ ਪਹਿਲੀ ਵੀਡੀਓ, ਪ੍ਰਸ਼ੰਸਕਾਂ ਨੇ ਜਤਾਈ ਚਿੰਤਾ - Singer AP Dhillon New Post

Singer AP Dhillon Shared Video: ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਗਾਇਕ ਨੇ ਪਹਿਲੀ ਵੀਡੀਓ ਸਾਂਝੀ ਕੀਤੀ ਹੈ।

Singer AP Dhillon Shared Video
Singer AP Dhillon Shared Video (instagram)

By ETV Bharat Entertainment Team

Published : Sep 4, 2024, 4:14 PM IST

Updated : Sep 4, 2024, 4:41 PM IST

ਚੰਡੀਗੜ੍ਹ:2 ਸਤੰਬਰ ਦੀ ਸ਼ਾਮ ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੇਨੈਡਾ ਸਥਿਤ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਗਾਇਕ ਨੇ ਪ੍ਰਸ਼ੰਸਕਾਂ ਨੂੰ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਰਾਹਤ ਪ੍ਰਦਾਨ ਕੀਤੀ, ਗਾਇਕ ਨੇ ਆਪਣੀ ਸਟੋਰੀ ਰਾਹੀਂ ਦੱਸ ਦਿੱਤਾ ਕਿ ਉਹ ਅਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹੁਣ ਗਾਇਕ ਨੇ ਇਸ ਪੂਰੀ ਘਟਨਾ ਤੋਂ ਬਾਅਦ ਇੰਸਟਾਗ੍ਰਾਮ ਉਤੇ ਪਹਿਲੀ ਪੋਸਟ ਸਾਂਝੀ ਕੀਤੀ ਹੈ, ਇਸ ਪੋਸਟ ਵਿੱਚ ਗਾਇਕ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ।

ਜੀ ਹਾਂ, ਇਸ ਵੀਡੀਓ ਵਿੱਚ ਗਾਇਕ ਗਾਉਂਦੇ ਨਜ਼ਰ ਆ ਰਹੇ ਹਨ, ਇਸ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਰਾਹਤ ਦੀ ਚੈਨ ਦਿਵਾ ਦਿੱਤੀ ਹੈ, ਕਿਉਂਕਿ ਵੀਡੀਓ ਵਿੱਚ ਗਾਇਕ ਸਹੀ-ਸਲਾਮਤ ਅਤੇ ਚੰਗੇ ਮੂਡ ਵਿੱਚ ਨਜ਼ਰ ਆ ਰਹੇ ਹਨ।

ਵੀਡੀਓ ਦੇਖਕੇ ਕੀ ਬੋਲੇ ਪ੍ਰਸ਼ੰਸਕ: ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਉਸ ਗੰਦਗੀ ਦੇ ਵਾਪਰਨ ਤੋਂ ਬਾਅਦ ਰੱਬ ਤੁਹਾਡੇ ਸਕਾਰਾਤਮਕ ਵਾਈਬਸ ਨੂੰ ਦੇਖਣਾ ਪਸੰਦ ਕਰਦਾ ਹੈ।' ਇੱਕ ਹੋਰ ਨੇ ਲਿਖਿਆ, 'ਉਮੀਦ ਹੈ ਤੁਸੀਂ ਚੰਗੇ ਇਨਸਾਨ ਹੋ। ਕਿਰਪਾ ਕਰਕੇ ਸੁਰੱਖਿਅਤ ਰਹੋ, ਜੇ ਸੰਭਵ ਹੋਵੇ ਤਾਂ ਕੈਨੇਡਾ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੋ। ਕਰਨ ਯੂਏਈ ਚਲੇ ਗਏ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।'

ਇਸ ਦੌਰਾਨ ਜੇਕਰ ਦੁਬਾਰਾ ਗਾਇਕ ਦੇ ਘਰ ਦੇ ਬਾਹਰ ਹੋਈ ਫਾਈਰਿੰਗ ਬਾਰੇ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਗਾਇਕ ਦੇ ਘਰ ਦੇ ਬਾਹਰ ਦਸ ਗੋਲੀਆਂ ਚਲਾਈਆਂ। ਇਸ ਹਮਲੇ ਪਿੱਛੇ ਗੋਲਡੀ ਬਰਾੜ ਗੈਂਗ ਦਾ ਹੱਥ ਹੋਣ ਦਾ ਸ਼ੱਕ ਹੈ, ਜਦਕਿ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਨੇ ਖੁਦ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਜਦੋਂ ਹਮਲਾ ਹੋਇਆ ਤਾਂ ਢਿੱਲੋਂ ਆਪਣੇ ਘਰ ਨਹੀਂ ਸਨ।

ਗਾਇਕ ਬਾਰੇ ਗੱਲ ਕਰੀਏ ਤਾਂ ਏਪੀ ਢਿੱਲੋਂ ਦਾ ਅਸਲੀ ਨਾਂਅ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ, ਗਾਇਕ ਪੰਜਾਬੀ ਮਨੋਰੰਜਨ ਜਗਤ ਵਿੱਚ 'ਬ੍ਰਾਊਨ ਮੁੰਡੇ', 'ਵਿਦ ਯੂ' ਅਤੇ 'ਐਕਸਕਿਊਜ਼' ਵਰਗੇ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ:

Last Updated : Sep 4, 2024, 4:41 PM IST

ABOUT THE AUTHOR

...view details