ETV Bharat / entertainment

20 ਸਾਲਾਂ ਬਾਅਦ ਮੁੜ ਰਿਲੀਜ਼ ਹੋਏਗੀ ਵੱਡੀ ਬਾਲੀਵੁੱਡ ਫਿਲਮ 'ਵੀਰ ਜ਼ਾਰਾ', ਪੰਜਾਬ 'ਚ ਕੀਤੀ ਗਈ ਸੀ ਸ਼ੂਟ

ਹਾਲ ਹੀ ਵਿੱਚ ਐਲਾਨ ਕੀਤਾ ਗਿਆ ਹੈ ਕਿ ਫਿਲਮ 'ਵੀਰ ਜ਼ਾਰਾ' ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

Veer Zaara
Veer Zaara ready for re release in cinema after 20 years (facebook)
author img

By ETV Bharat Entertainment Team

Published : Nov 5, 2024, 4:44 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਦੀ ਸ਼ਾਨਦਾਰ ਲਵ ਗਾਥਾ ਵਜੋਂ ਜਾਣੀ ਜਾਂਦੀ 'ਵੀਰ ਜ਼ਾਰਾ' ਆਪਣੀ 20ਵੀਂ ਵਰ੍ਹੇਗੰਢ ਉਤੇ ਮੁੜ ਰਿਲੀਜ਼ ਹੋਣ ਜਾ ਰਹੀ ਹੈ, ਜੋ ਸ਼ਾਮਿਲ ਕੀਤੇ ਗਏ ਇੱਕ ਹੋਰ ਨਵੇਂ ਗਾਣੇ ਨਾਲ ਅੰਤਰਰਾਸ਼ਟਰੀ ਸਿਨੇਮਾਘਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।

'ਯਸ਼ਰਾਜ ਫਿਲਮਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਕਲਾਸਿਕ ਅਤੇ ਕਲਟ ਫਿਲਮ ਦਾ ਲੇਖਨ ਅਦਿੱਤਯ ਚੋਪੜਾ, ਜਦਕਿ ਨਿਰਦੇਸ਼ਨ ਮਰੂਹਮ ਯਸ਼ ਚੋਪੜਾ ਵੱਲੋਂ ਕੀਤਾ ਗਿਆ ਸੀ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਦੁਨੀਆਂ ਭਰ ਵਿੱਚ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ।

12 ਨਵੰਬਰ 2004 ਨੂੰ ਵਰਲਡ-ਵਾਈਡ ਰਿਲੀਜ਼ ਹੋਈ ਉਕਤ ਰੁਮਾਂਟਿਕ-ਸੰਗੀਤਮਈ ਡਰਾਮਾ ਫਿਲਮ ਦਾ ਕਾਫ਼ੀ ਹਿੱਸਾ ਪੰਜਾਬ ਦੇ ਇਤਿਹਾਸਿਕ ਸ਼ਹਿਰ ਤਰਨਤਾਰਨ ਲਾਗਲੇ ਇਲਾਕਿਆਂ ਵਿੱਚ ਸ਼ੂਟ ਕੀਤਾ ਗਿਆ ਸੀ, ਜਿਸ ਦਾ ਪ੍ਰੋਡੋਕਸ਼ਨ ਦਰਸ਼ਨ ਔਲਖ ਵੱਲੋਂ ਸੰਭਾਲਿਆ ਗਿਆ ਸੀ।

ਦੋ ਦਹਾਕਿਆਂ ਦੇ ਲੰਮੇਂ ਸਮੇਂ ਬਾਅਦ ਮੁੜ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਹਰੁਖ ਖਾਨ, ਰਾਣੀ ਮੁਖਰਜੀ ਅਤੇ ਪ੍ਰੀਟੀ ਜ਼ਿੰਟਾ ਤੋਂ ਇਲਾਵਾ ਅਮਿਤਾਭ ਬੱਚਨ, ਹੇਮਾ ਮਾਲਿਨੀ ਆਦਿ ਸ਼ੁਮਾਰ ਰਹੇ, ਜਿੰਨ੍ਹਾਂ ਸਭਨਾਂ ਦੀ ਭਾਵਪੂਰਨ ਅਤੇ ਪ੍ਰਭਾਵੀ ਅਦਾਕਾਰੀ ਨੇ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

13 ਨਵੰਬਰ ਨੂੰ ਵਰਲਡ-ਵਾਈਡ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਇੱਕ ਹੋਰ ਖਾਸ ਆਕਰਸ਼ਨ ਹੋਵੇਗਾ ਇਸ ਵਿਚਲਾ ਨਵਾਂ ਅਤੇ ਮਨਮੋਹਕ ਗਾਣਾ 'ਯੇ ਹਮ ਆ ਗਏ ਹੈ ਕਹਾਂ', ਜੋ ਇਸ ਫਿਲਮ ਦੀ ਖੂਬਸੂਰਤੀ ਵਿੱਚ ਹੋਰ ਇਜ਼ਾਫਾ ਕਰੇਗਾ।

ਯਸ਼ਰਾਜ ਫਿਲਮਜ਼ ਦੀ ਆਨ ਬਾਨ ਸ਼ਾਨ ਵਿੱਚ ਮਣਾਂਮੂਹੀ ਵਾਧਾ ਕਰਨ ਵਾਲੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਮਦਨ ਮੋਹਨ ਅਤੇ ਸੰਜੀਵ ਕੋਹਲੀ ਦੀ ਸ਼ਾਨਦਾਰ ਸੰਗੀਤਬੱਧਤਾ ਨੇ ਵੀ ਉਕਤ ਫਿਲਮ ਨੂੰ ਅਨੂਠੇ ਸੰਗੀਤਕ ਰੰਗ ਦੇਣ ਵਿੱਚ ਖਾਸਾ ਯੋਗਦਾਨ ਦਿੱਤਾ ਸੀ, ਜਿੰਨ੍ਹਾਂ ਵੱਲੋਂ ਸੰਯੋਜਿਤ ਗੀਤ ਅੱਜ ਵਰ੍ਹਿਆਂ ਬਾਅਦ ਵੀ ਸਿਨੇਮਾ ਗਲਿਆਰਿਆਂ ਅਤੇ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਅਪਣਾ ਅਸਰ ਬਰਕਰਾਰ ਰੱਖਣ ਵਿੱਚ ਸਫ਼ਲ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.