ਚੰਡੀਗੜ੍ਹ: ਅੱਜ ਸੰਨੀ ਲਿਓਨ ਹਿੰਦੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਐਡਲਟ ਫਿਲਮ ਇੰਡਸਟਰੀ ਤੋਂ ਬਾਹਰ ਆ ਕੇ ਉਸ ਨੇ ਬਾਲੀਵੁੱਡ 'ਚ ਆਪਣੀ ਜਗ੍ਹਾਂ ਬਣਾ ਲਈ ਹੈ। ਹਾਲਾਂਕਿ ਇਹ ਸਫ਼ਰ ਆਸਾਨ ਨਹੀਂ ਸੀ ਕਿਉਂਕਿ ਸੰਨੀ ਲਿਓਨ ਨੂੰ ਵੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਅਦਾਕਾਰਾ ਦੇ ਪੈਰ ਨਹੀਂ ਹਿੱਲੇ। ਹੌਲੀ-ਹੌਲੀ, ਪਰ ਹੁਣ ਉਸਨੇ ਬਾਲੀਵੁੱਡ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ।
ਹੁਣ ਅੱਜ ਇਹ ਅਦਾਕਾਰਾ ਆਪਣੇ ਦੂਜੇ ਵਿਆਹ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਹਾਲਾਂਕਿ, ਦੂਜੀ ਵਾਰ ਵੀ ਉਸਨੇ ਆਪਣੇ ਪਤੀ ਡੇਨੀਅਲ ਵੇਬਰ ਨਾਲ ਜਿਉਣ ਅਤੇ ਮਰਨ ਦੀ ਕਸਮ ਦੁਹਰਾਈ ਹੈ। ਸੰਨੀ ਅਤੇ ਡੇਨੀਅਲ ਦਾ ਵਿਆਹ ਸਾਲ 2011 'ਚ ਹੋਇਆ ਸੀ। ਇਸ ਦੇ ਨਾਲ ਹੀ ਵਿਆਹ ਦੇ 13 ਸਾਲ ਬਾਅਦ ਜੋੜੇ ਨੇ 31 ਅਕਤੂਬਰ ਨੂੰ ਮਾਲਦੀਵ ਵਿੱਚ ਦੁਬਾਰਾ ਵਿਆਹ ਕੀਤਾ।
ਹੁਣ ਇਸ ਦੇ ਸਭ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਅਦਾਕਾਰਾ ਦੇ ਜ਼ਿੰਦਗੀ ਦੇ ਕੁੱਝ ਅਣਛੂਹੇ ਪਹਿਲੂਆਂ ਬਾਰੇ ਦੱਸਾਂਗੇ, ਜੋ ਯਕੀਨਨ ਤੁਸੀਂ ਜਾਨਣ ਦੇ ਉਤਸੁਕ ਹੋਵੋਗੇ।
ਕੀ ਹੈ ਸੰਨੀ ਲਿਓਨ ਦਾ ਅਸਲੀ ਨਾਂਅ
ਦੁਨੀਆ ਭਰ 'ਚ ਸੰਨੀ ਲਿਓਨ ਦੇ ਨਾਂਅ ਨਾਲ ਮਸ਼ਹੂਰ ਸੰਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਜਦੋਂ ਅਦਾਕਾਰਾ ਨੂੰ ਐਡਲਟ ਫਿਲਮ ਉਦਯੋਗ ਵਿੱਚ ਆਪਣਾ ਸਟੇਜ ਨਾਮ ਚੁਣਨਾ ਪਿਆ ਤਾਂ ਉਸਨੇ ਆਪਣਾ ਨਾਮ ਸੰਨੀ ਰੱਖਿਆ, ਪਰ ਲਿਓਨ ਨੂੰ ਕਿਸੇ ਹੋਰ ਨੇ ਚੁਣਿਆ। ਸੰਨੀ ਲਿਓਨ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸਨੇ ਇੱਕ ਮੈਗਜ਼ੀਨ ਨੂੰ ਇੰਟਰਵਿਊ ਦਿੰਦੇ ਹੋਏ ਆਪਣਾ ਸਟੇਜ ਦਾ ਨਾਮ ਚੁਣਿਆ ਸੀ।
ਆਖ਼ਰ ਕੀ ਹੈ ਸੰਨੀ ਦਾ ਪੰਜਾਬ ਨਾਲ ਕਨੈਕਸ਼ਨ
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਸੰਨੀ ਲਿਓਨ ਦਾ ਪੰਜਾਬ ਨਾਲ ਇੱਕ ਖਾਸ ਕਨੈਕਸ਼ਨ ਹੈ, ਦਰਅਸਲ, ਸੰਨੀ ਲਿਓਨ ਦਾ ਜਨਮ ਇੱਕ ਸਿੱਖ ਪੰਜਾਬੀ ਮਾਪਿਆਂ ਦੇ ਘਰ ਹੋਇਆ ਹੈ। ਅਦਾਕਾਰਾ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਥੋੜ੍ਹੀ ਥੋੜ੍ਹੀ ਪੰਜਾਬੀ ਵੀ ਸਮਝ ਲੈਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰਨਾ ਚਾਹੁੰਦੀ ਹੈ।
ਇਨ੍ਹਾਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ ਸੰਨੀ ਲਿਓਨ
ਐਡਲਟ ਇੰਡਸਟਰੀ 'ਚ ਇੱਕ ਦਹਾਕਾ ਬਿਤਾਉਣ ਤੋਂ ਬਾਅਦ ਸੰਨੀ ਭਾਰਤ ਆਈ ਸੀ। ਉਸਨੇ ਸਾਲ 2011 ਵਿੱਚ ਬਿੱਗ ਬੌਸ ਵਿੱਚ ਹਿੱਸਾ ਲਿਆ ਅਤੇ ਫਿਰ ਫਿਲਮ ਇੰਡਸਟਰੀ ਵਿੱਚ ਐਂਟਰੀ ਕੀਤੀ। 2012 ਵਿੱਚ ਉਸਨੇ ਪੂਜਾ ਭੱਟ ਦੀ ਥ੍ਰਿਲਰ ਫਿਲਮ 'ਜਿਸਮ 2' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ 'ਚ ਉਹ 'ਜੈਕਪਾਟ', 'ਰਾਗਿਨੀ MMS 2', 'ਏਕ ਪਹੇਲੀ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਅਦਾਕਾਰਾ ਨੂੰ ਦੀ ਸ਼ੋਸ਼ਲ ਮੀਡੀਆ ਉਤੇ ਕਾਫੀ ਵੱਡੀ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: