ETV Bharat / entertainment

ਨਵੇਂ ਗੀਤ ਨਾਲ ਧੱਕ ਪਾਉਣ ਲਈ ਤਿਆਰ ਆਰ ਨੇਤ, ਜਲਦ ਹੋਵੇਗਾ ਰਿਲੀਜ਼ - SINGER R NAIT

ਹਾਲ ਹੀ ਵਿੱਚ ਆਰ ਨੇਤ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

singer R Nait
singer R Nait (instagram)
author img

By ETV Bharat Entertainment Team

Published : Nov 5, 2024, 5:02 PM IST

ਚੰਡੀਗੜ੍ਹ: ਪੰਜਾਬ ਸੰਗੀਤ ਜਗਤ ਵਿੱਚ ਲਗਾਤਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ ਗਾਇਕ ਆਰ ਨੇਤ, ਜੋ ਅਪਣਾ ਇੱਕ ਹੋਰ ਨਵਾਂ ਗਾਣਾ 'ਸਾਡੇ ਜਿਹੇ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਸਦਾ ਬਹਾਰ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਆਰ ਨੇਤ ਮਿਊਜ਼ਿਕ' ਅਤੇ 'ਰਾਜਚੇਤ ਸ਼ਰਮਾ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸ਼ਬਦ ਅਤੇ ਕੰਪੋਜੀਸ਼ਨ ਸਿਰਜਣਾ ਵੀ ਆਰ ਨੇਤ ਦੁਆਰਾ ਹੀ ਅੰਜ਼ਾਮ ਦਿੱਤੀ ਗਈ ਹੈ।

ਪ੍ਰੋਜੋਕਟ ਹੈੱਡ ਕਰਨਵੀਰ ਸਿੰਘ ਖੋਸਾ ਦੀ ਸੁਚੱਜੀ ਰਹਿਨੁਮਾਈ ਅਤੇ ਆਹਲਾ ਸੰਗੀਤਕ ਸੰਯੋਜਨ ਅਧੀਨ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤੇ ਜਾ ਰਹੇ ਉਕਤ ਟਰੈਕ ਦਾ ਸੰਗੀਤ ਬਲੈਕ ਵਾਇਰਸ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਆਰ ਨੇਤ ਦੇ ਕਈ ਗਾਣਿਆਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਅਤੇ 07 ਨਵੰਬਰ ਨੂੰ ਜਾਰੀ ਹੋਣ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਵੀ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਕੀਤਾ ਗਿਆ ਹੈ।

ਹਾਲ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਚੌਖੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਗਾਇਕ ਆਰ ਨੇਤ ਬੈਕ-ਟੂ-ਬੈਕ ਆਪਣੇ ਗੀਤ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰ ਰਹੇ ਹਨ, ਜਿੰਨ੍ਹਾਂ ਦੀਆਂ ਗਾਇਕੀ ਖੇਤਰ ਵਿੱਚ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀਆਂ ਪੈੜਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਿਹਾ ਹੈ, ਉਕਤ ਗਾਣਾ, ਜਿਸ ਨੂੰ ਚਰਚਿਤ ਮਾਡਲ ਅਤੇ ਅਦਾਕਾਰਾ ਪ੍ਰਿਆਸ਼ੂ ਸ਼ਰਮਾ ਦੀ ਸ਼ਾਨਦਾਰ ਫੀਚਰਿੰਗ ਵੀ ਹੋਰ ਚਾਰ ਚੰਨ ਲਾਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.