ਚੰਡੀਗੜ੍ਹ: ਸਾਲ 2010 ਵਿੱਚ ਰਿਲੀਜ਼ ਹੋਈ 'ਵਿਰਸਾ' ਨਾਲ ਪੰਜਾਬੀ ਸਿਨੇਮਾ ਦਾ ਹਿੱਸਾ ਬਣੇ ਬਾਲੀਵੁੱਡ ਅਦਾਕਾਰ ਆਰਿਆ ਲਗਭਗ ਡੇਢ ਦਹਾਕੇ ਬਾਅਦ ਵੀ ਇਸ ਖਿੱਤੇ 'ਚ ਅਪਣੀ ਮਜ਼ਬੂਤ ਸਥਿਤੀ ਦਾ ਇਜ਼ਹਾਰ ਕਰਵਾਉਣ ਵਿੱਚ ਅਸਫ਼ਲ ਰਹੇ ਹਨ, ਹਾਲਾਂਕਿ ਇਸ ਦੇ ਬਾਵਜੂਦ ਦ੍ਰਿੜ ਇਰਾਦਿਆਂ ਨਾਲ ਇਹ ਬਾਕਮਾਲ ਅਦਾਕਾਰ ਤਨਦੇਹੀ ਨਾਲ ਅਪਣੀ ਹੋਂਦ ਦਾ ਲੋਹਾ ਮੰਨਵਾਉਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਵੱਲੋਂ ਜਨੂੰਨੀਅਤ ਨਾਲ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਹੇ ਸੀਰੀ ਵੇ ਸੀਰੀ' ਜਿਸ ਵਿੱਚ ਉਹ ਇੱਕ ਵਾਰ ਫਿਰ ਲੀਡਿੰਗ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਏ ਵੇਵ ਬੈਂਡ ਪ੍ਰੋਡਕਸ਼ਨ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਅਤੇ ਐਸ਼ੋਸੀਏਸ਼ਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਆਰਿਆ ਬੱਬਰ ਅਤੇ ਸ਼ਵੇਤਾ ਇੰਦਰ ਕੁਮਾਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਹਰਦੀਪ ਗਿੱਲ, ਅਨੀਤਾ ਦੇਵਗਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।
ਨਿਰਮਾਤਾ ਏ ਜੁਨ ਜੁਨਵਾਲਾ, ਐਸਕੇ ਆਹਲੂਵਾਲਿਆ, ਗੋਰਵ ਭਵਨਗਕਰ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਵਤਾਰ ਸਿੰਘ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਅਦਾਕਾਰ ਆਰਿਆ ਬੱਬਰ ਦੀ ਨਿਵੇਕਲੀ ਭੂਮਿਕਾ ਨਾਲ ਸਜੀ ਅਤੇ ਪੰਜਾਬ ਦੇ ਠੇਠ ਦੇਸੀ ਰਹੇ ਅਸਲ ਮਾਹੌਲ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਹਾਸਿਆਂ ਭਰੇ ਕਈ ਅਨੂਠੇ ਰੰਗ ਵੇਖਣ ਨੂੰ ਮਿਲਣਗੇ।
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਲਚਸਪ-ਡ੍ਰਾਮੈਟਿਕ ਫਿਲਮ ਦੇ ਰਚਨਾਤਮਕ ਨਿਰਮਾਤਾ ਨੀਤੂ ਅਗਰਵਾਲ, ਕਾਰਜਕਾਰੀ ਨਿਰਮਾਤਾ ਰਾਹੁਲ ਤੋਮਰ, ਸਿਨੇਮਾਟੋਗ੍ਰਾਫ਼ਰ ਸੁੱਖ ਕੰਬੋਜ਼, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਨ ਸਿੱਧੂ, ਸੰਗੀਤਕਾਰ ਸ਼ਬੀਰ ਅਹਿਮਦ, ਅਮਿਤ ਗੁਪਤਾ ਅਤੇ ਪ੍ਰਤੀਕ ਗਾਂਧੀ ਅਤੇ ਸੰਪਾਦਕ ਕ੍ਰਿਸ਼ਨਾ ਰੋਡਜੇ ਹਨ।
ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਅਦਾਕਾਰ ਆਰਿਆ ਬੱਬਰ ਵੱਲੋਂ ਹੁਣ ਤੱਕ ਕੀਤੀਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਜੱਟ ਇਨ ਗੋਲਮਾਲ', 'ਨੌਟੀ ਜੱਟ', 'ਗਾਂਧੀ ਫਿਰ ਆ ਗਿਆ', 'ਯਾਰ ਅਣਮੁੱਲੇ', 'ਹੀਰ ਐਂਡ ਹੀਰੋ', 'ਜੱਟੀ 15 ਮੁਰੱਬਿਆ ਵਾਲੀ' ਆਦਿ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ: