ਪੰਜਾਬ

punjab

ETV Bharat / entertainment

ਪੱਗ ਨੂੰ ਲੈ ਕੇ ਗਾਇਕ ਐਮੀ ਵਿਰਕ ਦਾ ਵੱਡਾ ਬਿਆਨ, ਬੋਲੇ-ਪੱਗ ਕਾਰਨ... - Ammy Virk Statement On Turban - AMMY VIRK STATEMENT ON TURBAN

Ammy Virk Big Statement On Turban: ਇਸ ਸਮੇਂ ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ-ਅਦਾਕਾਰ ਐਮੀ ਵਿਰਕ ਪੱਗ ਬਾਰੇ ਕਾਫੀ ਕੁੱਝ ਖਾਸ ਕਹਿੰਦੇ ਨਜ਼ਰੀ ਪੈ ਰਹੇ ਹਨ।

ਐਮੀ ਵਿਰਕ
ਐਮੀ ਵਿਰਕ (instagram)

By ETV Bharat Entertainment Team

Published : Aug 25, 2024, 3:03 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਦਾ ਸ਼ਾਨਦਾਰ ਗਾਇਕ-ਅਦਾਕਾਰ ਐਮੀ ਵਿਰਕ ਇਸ ਸਮੇਂ ਆਪਣੀ ਦੋ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੋਨਾਂ ਫਿਲਮਾਂ ਵਿੱਚ ਅਦਾਕਾਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਹੁਣ ਇਸ ਸਮੇਂ ਗਾਇਕ ਆਪਣੇ ਇੱਕ ਬਿਆਨ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਸ਼ੋਸ਼ਲ ਮੀਡੀਆ ਉਤੇ ਗਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਪੱਗ ਬਾਰੇ ਕਾਫੀ ਸ਼ਾਨਦਾਰ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਕਰਦੇ ਨਜ਼ਰੀ ਪੈ ਰਹੇ ਹਨ।

ਜੀ ਹਾਂ, ਗਾਇਕ ਤੋਂ ਇੱਕ ਵੀਡੀਓ ਵਿੱਚ ਪ੍ਰਸਿੱਧੀ ਜਾਂ ਪੈਸੇ ਲਈ ਪਾਨ ਮਸਾਲਾ ਵਰਗੇ ਉਤਪਾਦਾਂ ਦਾ ਸਮਰਥਨ ਕਰਨ ਬਾਰੇ ਪੁੱਛਿਆ ਗਿਆ। ਜਿਸ ਉਤੇ ਗਾਇਕ ਨੇ ਕਿਹਾ ਕਿ ਉਹ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਸ਼ਹੂਰੀ ਨਹੀਂ ਕਰਨਗੇ।

ਇਸ ਤੋਂ ਇਲਾਵਾ ਗਾਇਕ ਨੇ ਪੱਗ ਬਾਰੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਤੁਸੀਂ ਪੱਗ ਨੂੰ ਦੂਰ ਤੱਕ ਲੈ ਕੇ ਗਏ ਹੋ, ਪਰ ਉਹ ਲੋਕ ਗਲਤ ਸੋਚਦੇ ਹਨ। ਪੱਗ ਨੂੰ ਅਸੀਂ ਨਹੀਂ ਬਲਕਿ ਪੱਗ ਸਾਨੂੰ ਇੱਥੇ ਲੈ ਕੇ ਆਈ ਹੈ। ਪੱਗ ਦੇ ਕਾਰਨ ਮੈਂ ਬਾਲੀਵੁੱਡ ਵਿੱਚ ਹਾਂ। ਜੇਕਰ ਮੈਂ ਸਰਦਾਰ ਨਾ ਹੁੰਦਾ ਤਾਂ ਮੇਰੀ ਜਗ੍ਹਾਂ ਉਤੇ ਕੋਈ ਹੋਰ ਐਕਟਰ ਹੋਣਾ ਸੀ। ਸਾਡੇ ਤੋਂ ਵੱਡੇ ਵੱਡੇ ਐਕਟਰ ਹੈਗੇ ਹਨ। ਪੱਗ ਦੇ ਕਾਰਨ ਸਾਨੂੰ ਬਾਲੀਵੁੱਡ ਵਿੱਚ ਕੰਮ ਮਿਲਿਆ ਹੈ।

ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਇਸ ਸਮੇਂ ਕਾਫੀ ਸਾਰੀਆਂ ਫਿਲਮਾਂ ਕਾਰਨ ਛਾਏ ਹੋਏ ਹਨ, ਜਿਸ ਵਿੱਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ 'ਬੈਡ ਨਿਊਜ਼' ਅਤੇ ਅਕਸ਼ੈ ਕੁਮਾਰ, ਤਾਪਸੀ ਪੰਨੂ ਨਾਲ 'ਖੇਲ ਖੇਲ ਮੇਂ' ਸ਼ਾਮਲ ਹਨ।

ਇਸ ਤੋਂ ਇਲਾਵਾ ਅਦਾਕਾਰ ਕੋਲ ਕਾਫੀ ਪੰਜਾਬੀ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਪਿਛਲੀ ਵਾਰ ਅਦਾਕਾਰ ਨੂੰ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਵਿੱਚ ਦੇਖਿਆ ਗਿਆ ਸੀ। ਇਸ ਵਿੱਚ ਅਦਾਕਾਰ ਦੇ ਨਾਲ ਸੋਨਮ ਬਾਜਵਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ।

ABOUT THE AUTHOR

...view details