ਚੰਡੀਗੜ੍ਹ: ਵਿਸ਼ਵ ਭਰ ਵਿੱਚ ਅਪਣੀ ਸ਼ਾਨਦਾਰ ਗਾਇਕੀ ਦਾ ਲੋਹਾ ਮੰਨਵਾ ਰਹੇ ਸਟਾਰ ਗਾਇਕ ਦਿਲਜੀਤ ਦੁਸਾਂਝ ਅਪਣੇ ਨਵੇਂ ਈਪੀ 'ਐਡਵਾਈਜ਼ਰੀ' ਦੀ ਸ਼ਾਨਦਾਰ ਸਫ਼ਲਤਾ ਦਰਮਿਆਨ ਹੀ ਮੇਘਾਲਿਆ ਪੁੱਜ ਚੁੱਕੇ ਹਨ, ਜਿੱਥੋਂ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਦੇ ਨਾਲ-ਨਾਲ ਉਹ ਅਪਣੇ ਪ੍ਰੋਫੈਸ਼ਨਲ ਰੁਝੇਵਿਆਂ ਨੂੰ ਵੀ ਅੰਜ਼ਾਮ ਦੇਣਗੇ।
ਜੰਮੂ-ਕਸ਼ਮੀਰ ਤੋਂ ਬਾਅਦ ਭਾਰਤ ਦੇ ਦਿਲ ਵਜੋਂ ਮੰਨੇ ਜਾਂਦੇ ਇਸ ਖੂਬਸੂਰਤ ਹਿੱਸੇ ਦੇ ਜਿਸ ਪਹਿਲੇ ਸ਼ਹਿਰ ਉਹਨਾਂ ਅਪਣੀ ਨਿੱਜੀ ਟੀਮ ਸਮੇਤ ਦਸਤਕ ਦਿੱਤੀ, ਉਹ ਹੈ ਮਨਮੋਹਕ ਵਾਦੀਆਂ 'ਚ ਘਿਰਿਆ ਸ਼ਿਲਾਂਗ, ਜਿੱਥੇ ਪਹੁੰਚਦਿਆਂ ਹੀ ਪ੍ਰਸ਼ੰਸਕਾਂ ਅਤੇ ਸਥਾਨਕ ਨੁਮਾਇੰਦਿਆ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।
ਪੰਜਾਬੀ ਗੱਭਰੂ, ਜੋ ਜਲਦ ਹੀ ਕਈ ਵੱਡੀਆਂ ਅਤੇ ਪੰਜਾਬੀ ਸੀਕਵਲ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਉਨ੍ਹਾਂ ਨੇ ਅਪਣੀ ਇਸ ਅਹਿਮ ਫੇਰੀ ਦੇ ਪਹਿਲੇ ਹੀ ਪੜਾਅ ਦੌਰਾਨ ਸ਼ਿਲਾਂਗ ਦੀ ਸੁੰਦਰਤਾ ਦੀ ਰੱਜ ਕੇ ਤਾਰੀਫ਼ ਕੀਤੀ ਹੈ, ਜਿਸ ਦੌਰਾਨ ਉਹ ਅਪਣੀ ਮਨਪਸੰਦ ਟ੍ਰੈਕਿੰਗ ਦਾ ਵੀ ਆਨੰਦ ਉਠਾ ਰਹੇ ਹਨ।
ਦੇਸੀ ਰੌਕ ਸਟਾਰ ਦੇ ਉਕਤ ਦੌਰੇ ਸੰਬੰਧੀ ਮਿਲੀ ਜਾਣਕਾਰੀ ਮੇਘਾਲਿਆ ਰਾਜ ਦੇ ਇਸ ਉਚੇਚੇ ਟੂਰ ਦੌਰਾਨ ਵਿੱਚ ਉਹ ਚਿਰਾਪੂੰਜੀ ਅਤੇ ਮਾਵਲਿਨੋਂਗ ਆਦਿ ਦੇ ਗ੍ਰਾਮੀਣ ਹਿੱਸਿਆਂ ਵਿਖੇ ਵੀ ਸਮਾਂ ਬਿਤਾਉਣਗੇ, ਜਿੰਨ੍ਹਾਂ ਦਾ ਸ਼ੁਮਾਰ ਏਸ਼ੀਆ ਦੇ ਸਭ ਤੋਂ ਸਾਫ਼ ਪਿੰਡਾਂ ਵਜੋਂ ਕੀਤਾ ਜਾਂਦਾ ਹੈ। ਐਨਾ ਹੀ ਨਹੀਂ ਡਬਲ-ਡੈਕਰ ਲਿਵਿੰਗ ਰੂਟ ਬ੍ਰਿਜਾਂ ਦਾ ਘਰ ਮੰਨਿਆ ਜਾਂਦਾ ਇਹ ਇਲਾਕਾ ਸ਼ਾਂਤ ਅਤੇ ਚੁਣੌਤੀਪੂਰਨ ਟ੍ਰੈਕ ਲਈ ਵੀ ਇੱਕ ਲਾਜ਼ਮੀ ਯਾਤਰਾ ਹੈ, ਜਿੱਥੇ ਯਾਤਰਾ ਕਰਨਾ ਬਿਹਤਰੀਨ ਗਾਇਕ ਦੁਸਾਂਝ ਹਮੇਸ਼ਾ ਪਸੰਦ ਕਰਦੇ ਰਹੇ ਹਨ।
ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਦੁਨੀਆਂ-ਭਰ ਵਿੱਚ ਅਪਣੇ ਨਯਾਬ ਗਾਇਕੀ ਦੇ ਚੱਲਦਿਆਂ ਛਾਏ ਹੋਏ ਗਾਇਕ ਦਿਲਜੀਤ ਦੁਸਾਂਝ ਅਗਲੇ ਦਿਨੀਂ ਸ਼ੁਰੂ ਹੋਣ ਜਾ ਰਹੀ ਅਪਣੀ ਇੱਕ ਹੋਰ ਬਿੱਗ ਸੈੱਟਅੱਪ ਪੰਜਾਬੀ ਫਿਲਮ 'ਸਰਦਾਰ ਜੀ 3' ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਦੀ 15 ਫ਼ਰਵਰੀ ਦੇ ਆਸਪਾਸ ਸ਼ੁਰੂ ਹੋਣ ਜਾ ਰਹੀ ਸ਼ੂਟਿੰਗ ਲਈ ਉਹ ਜਲਦ ਹੀ ਲੰਦਨ ਦੇ ਸਕਾਟਲੈਂਡ ਲਈ ਰਵਾਨਗੀ ਭਰਨਗੇ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਗਿੱਪੀ ਗਰੇਵਾਲ ਕੈਂਪ ਦੇ ਇੱਕ ਖਾਸ ਨਿਰਦੇਸ਼ਕ ਕਰਨਗੇ, ਜਿੰਨ੍ਹਾਂ ਦੇ ਨਾਂਅ ਅਤੇ ਹੋਰਨਾਂ ਪਹਿਲੂਆਂ ਨੂੰ ਉਨ੍ਹਾਂ ਵੱਲੋਂ ਜਲਦ ਰਿਵੀਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹ ਜਿਸ ਇੱਕ ਹੋਰ ਪ੍ਰਭਾਵੀ ਫਿਲਮ ਦਾ ਹਿੱਸਾ ਬਣਨ ਲਈ ਤਿਆਰ ਹਨ, ਉਹ ਹੈ ਟੀ-ਸੀਰੀਜ਼ ਵੱਲੋਂ ਬਹੁਤ ਹੀ ਵੱਡੇ ਸਕੇਲ ਉੱਪਰ ਬਣਾਈ ਜਾ ਰਹੀ 'ਬਾਰਡਰ 2', ਜਿਸ ਵਿੱਚ ਉਹ 'ਪਰਮਵੀਰ ਚੱਕਰ ਵਿਜੇਤਾ' ਰਹੇ ਭਾਰਤੀ ਹਵਾਈ ਸੈਨਾ ਦੇ ਪਾਇਲਟ ਰਹੇ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: