ਪੰਜਾਬ

punjab

ETV Bharat / entertainment

ਫਿਲਮ 'ਲਵਯਾਪਾ' ਦੀ ਸਕ੍ਰੀਨਿੰਗ ਲਈ ਇੱਕ ਛੱਤ ਥੱਲੇ ਇੱਕਠੇ ਹੋਏ ਬਾਲੀਵੁੱਡ ਦੇ ਤਿੰਨ ਖਾਨ, ਇੱਕ ਦੂਜੇ ਨੂੰ ਦਿੱਤੀ ਨਿੱਘੀ ਜੱਫ਼ੀ - LOVEYAPA SCREENING

ਬਾਲੀਵੁੱਡ ਦੇ ਤਿੰਨੋਂ ਸੁਪਰਸਟਾਰ ਸ਼ਾਹਰੁਖ, ਆਮਿਰ ਅਤੇ ਸਲਮਾਨ ਖਾਨ ਨੂੰ 'ਲਵਯਾਪਾ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਦੇਖਿਆ ਗਿਆ।

Loveyapa Screening
Loveyapa Screening (Photo: ANI)

By ETV Bharat Entertainment Team

Published : Feb 6, 2025, 10:20 AM IST

ਹੈਦਰਾਬਾਦ: ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਨੇ 'ਲਵਯਾਪਾ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਇਕੱਠੇ ਆ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ। ਆਮਿਰ ਦੇ ਬੇਟੇ ਜੁਨੈਦ ਖਾਨ ਦੀ ਇਹ ਦੂਜੀ ਫਿਲਮ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਓਟੀਟੀ ਉਤੇ ਡੈਬਿਊ ਕੀਤਾ ਸੀ, ਬੁੱਧਵਾਰ (5 ਫਰਵਰੀ) ਨੂੰ ਮੁੰਬਈ ਵਿੱਚ ਆਯੋਜਿਤ ਸਮਾਗਮ ਵਿੱਚ ਆਮਿਰ ਖਾਨ ਨੇ ਆਪਣੇ ਸਭ ਤੋਂ ਚੰਗੇ ਦੋਸਤਾਂ-ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦਾ ਸਵਾਗਤ ਕੀਤਾ। ਇਸ ਦੌਰਾਨ ਆਮਿਰ ਆਪਣੇ ਦੋ ਦੋਸਤਾਂ ਨਾਲ ਪਾਪਰਾਜ਼ੀ ਲਈ ਪੋਜ਼ ਵੀ ਦਿੰਦੇ ਨਜ਼ਰ ਆਏ।

'ਲਵਯਾਪਾ' ਦੀ ਸਪੈਸ਼ਲ ਸਕ੍ਰੀਨਿੰਗ ਤੋਂ ਸ਼ਾਹਰੁਖ ਆਮਿਰ ਅਤੇ ਸਲਮਾਨ ਖਾਨ ਦਾ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਆਮਿਰ ਖਾਨ ਸ਼ਾਹਰੁਖ ਖਾਨ ਦਾ ਵੱਡੀ ਮੁਸਕਰਾਹਟ ਨਾਲ ਸਵਾਗਤ ਕਰਦੇ ਨਜ਼ਰ ਆ ਰਹੇ ਹਨ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਗਰਮਜੋਸ਼ੀ ਨਾਲ ਗਲੇ ਲਗਾਇਆ। ਸ਼ਾਹਰੁਖ ਨੇ ਆਮਿਰ ਦੇ ਬੱਚਿਆਂ ਜੁਨੈਦ ਅਤੇ ਈਰਾ ਨੂੰ ਵੀ ਗਲੇ ਲਗਾਇਆ ਅਤੇ ਉਨ੍ਹਾਂ ਨਾਲ ਕੁਝ ਮਜ਼ੇਦਾਰ ਪਲ ਸਾਂਝੇ ਕੀਤੇ।

ਆਮਿਰ-ਸ਼ਾਹਰੁਖ ਖਾਨ ਇੱਕ ਛੱਤ ਥੱਲੇ

ਦੋਵੇਂ ਸੁਪਰਸਟਾਰਾਂ ਨੇ ਖੁਸ਼ੀ-ਖੁਸ਼ੀ ਕੈਮਰਿਆਂ ਦੇ ਸਾਹਮਣੇ ਪੋਜ਼ ਦਿੱਤੇ। ਇਹ ਦੋਵੇਂ ਸੁਪਰਸਟਾਰਾਂ ਦੇ ਮੁੜ-ਮਿਲਣ ਦਾ ਯਾਦਗਾਰ ਦ੍ਰਿਸ਼ ਬਣ ਗਿਆ। ਸ਼ਾਹਰੁਖ ਕੈਜ਼ੂਅਲ ਲੁੱਕ 'ਚ ਸਕ੍ਰੀਨਿੰਗ 'ਤੇ ਪਹੁੰਚੇ ਸਨ। ਉਹ ਨੀਲੀ ਕਮੀਜ਼, ਜੀਨਸ ਅਤੇ ਕਾਲੇ ਸਨਗਲਾਸ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੇ ਸਨ।

Loveyapa Screening (Video: ETV Bharat)

ਜੁਨੈਦ ਦੀ ਫਿਲਮ ਨੂੰ ਸਪੋਰਟ ਕਰਨ ਪਹੁੰਚੇ ਸਲਮਾਨ ਖਾਨ

ਇਸ ਦੇ ਨਾਲ ਹੀ ਸ਼ਾਹਰੁਖ ਤੋਂ ਪਹਿਲਾਂ ਸਲਮਾਨ ਖਾਨ ਵੀ ਜੁਨੈਦ ਨੂੰ ਉਤਸ਼ਾਹਿਤ ਕਰਨ ਲਈ ਸਕ੍ਰੀਨਿੰਗ 'ਤੇ ਪਹੁੰਚੇ ਸਨ। ਸੁਪਰਸਟਾਰ ਨੂੰ ਆਮਿਰ ਅਤੇ ਉਸਦੇ ਬੱਚਿਆਂ ਜੁਨੈਦ ਅਤੇ ਈਰਾ ਖਾਨ ਨਾਲ ਪਾਪਰਾਜ਼ੀ ਲਈ ਪੋਜ਼ ਦਿੰਦੇ ਹੋਏ ਦੇਖਿਆ ਗਿਆ, ਜਿਸ ਨਾਲ ਇਹ ਖਾਨ ਪਰਿਵਾਰ ਲਈ ਇੱਕ ਖਾਸ ਪਲ ਬਣ ਗਿਆ।

'ਲਵਯਾਪਾ' ਬਾਰੇ

'ਲਵਯਾਪਾ' ਦੀ ਗੱਲ ਕਰੀਏ ਤਾਂ ਸਿਧਾਰਥ ਪੀ. ਮਲਹੋਤਰਾ ਦੁਆਰਾ ਨਿਰਦੇਸ਼ਤ 'ਲਵਯਾਪਾ' ਇੱਕ ਰੁਮਾਂਟਿਕ ਡਰਾਮਾ ਹੈ, ਜਿਸ ਵਿੱਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਨਿਰਮਾਤਾ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ ਦੇ ਨਾਲ ਜੁਨੈਦ ਖਾਨ ਹਨ। ਫਿਲਮ ਦੀ ਕਹਾਣੀ ਇੱਕ ਅਸਾਧਾਰਨ ਸਥਿਤੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿੱਚ ਇੱਕ ਲੜਕੀ ਦਾ ਪਿਤਾ ਆਪਣੀ ਧੀ ਅਤੇ ਉਸਦੇ ਬੁਆਏਫ੍ਰੈਂਡ ਨੂੰ ਆਪਣੇ ਫੋਨ ਬਦਲਣ ਲਈ ਕਹਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਇੱਕ ਨਵਾਂ ਮੋੜ ਆ ਜਾਂਦਾ ਹੈ। 'ਲਵਯਾਪਾ' ਇਸ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

'ਲਵਯਾਪਾ' ਜੁਨੈਦ ਦੀ ਵੱਡੇ ਪਰਦੇ 'ਤੇ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਸਨੇ 2024 ਪੀਰੀਅਡ ਡਰਾਮਾ 'ਮਹਾਰਾਜ' ਵਿੱਚ ਕੰਮ ਕੀਤਾ ਸੀ, ਜਿਸਦਾ ਪ੍ਰੀਮੀਅਰ ਨੈੱਟਫਲਿਕਸ ਇੰਡੀਆ 'ਤੇ ਹੋਇਆ ਸੀ। ਇਸੇ ਤਰ੍ਹਾਂ ਖੁਸ਼ੀ ਕਪੂਰ ਨੇ ਜ਼ੋਇਆ ਅਖ਼ਤਰ ਦੀ ਸੰਗੀਤਕ ਫਿਲਮ 'ਦਿ ਆਰਚੀਜ਼' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ:

ABOUT THE AUTHOR

...view details