ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਖੇਤਰ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਡਾ. ਸਤਿੰਦਰ ਸਰਤਾਜ, ਜਿੰਨ੍ਹਾਂ ਵੱਲੋਂ ਵਿੱਢਿਆ ਗਿਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਦਰਸ਼ਕ ਮਨਾਂ 'ਚ ਅੱਜ ਅਮਿਟ ਯਾਦਾਂ ਛੱਡਦੇ ਹੋਇਆ ਸੰਪੰਨ ਹੋਇਆ, ਜਿੰਨ੍ਹਾਂ ਦੇ ਆਖਰੀ ਦੌਰਾ ਪੜਾਅ ਦੌਰਾਨ ਸ਼ੋਅ ਦਾ ਹਿੱਸਾ ਬਣੇ ਉਨ੍ਹਾਂ ਦੇ ਇੱਕ ਫੈਨ ਨੂੰ ਐਸ.ਯੂ.ਵੀ ਦਾ ਤੋਹਫ਼ਾ ਵੀ ਮਿਲਿਆ, ਜਿਸ ਨੂੰ ਇਸ ਗੱਡੀ ਦੀਆਂ ਰਸਮੀ ਚਾਬੀਆਂ ਵੀ ਉਨ੍ਹਾਂ ਅਪਣੇ ਹੱਥੀ ਸੌਂਪੀਆਂ।
ਉਕਤ ਸ਼ੋਅਜ ਲੜੀ ਦੀ ਕਮਾਂਡ ਸੰਭਾਲ ਰਹੇ ਹਰਮਨਦੀਪ ਸਿੰਘ ਅਨੁਸਾਰ ਦੁਨੀਆਂ ਭਰ ਡਾ.ਸਰਤਾਜ ਦੀ ਗਾਇਕੀ ਨੂੰ ਮਿਲ ਰਹੇ ਪਿਆਰ ਸਨੇਹ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਪੂਰੀ ਤਰਾਂ ਸਫ਼ਲ ਰਿਹਾ ਹੈ ਉਕਤ ਟੂਰ, ਜਿਸ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸ਼ੋਅਜ਼ ਭਰਵੀਂ ਅਤੇ ਸ਼ਾਨਦਾਰ ਦਰਸ਼ਕ ਹਾਜ਼ਰੀ ਨਾਲ ਅੋਤ ਪੋਤ ਰਹੇ।
ਉਨਾਂ ਅੱਗੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਾਰੀ ਇਸ ਟੂਰ ਦਾ ਅੰਤਿਮ ਸ਼ੋਅ ਨਿਊਜ਼ੀਲੈਂਡ ਦੇ ਔਕਲੈਂਡ ਵਿਖੇ ਹੋਇਆ, ਜਿਸ ਨੂੰ ਇੱਥੋਂ ਦੇ ਨਾਮੀ ਕਾਰੋਬਾਰੀ ਅਤੇ ਮਹਿੰਦਰਾ ਕਾਰ ਨਿਊਜ਼ੀਲੈਂਡ ਵਾਲਿਆਂ ਵੱਲੋਂ ਸਪੋਂਸਰ ਕੀਤਾ ਗਿਆ ਅਤੇ ਇਸੇ ਦੌਰਾਨ ਉਨਾਂ ਵੱਲੋਂ ਇੱਕ ਵਿਸ਼ੇਸ਼ ਹਰੇਕ ਸਾਲ ਲੱਕੀ ਡਰਾਅ ਕੱਢਿਆ ਗਿਆ, ਜੋ ਡਾ. ਸਰਤਾਜ ਦੇ ਫੈਨ ਅਤੇ ਇਸ ਸ਼ੋਅ ਦਾ ਹਿੱਸਾ ਬਣੇ ਸਮਰਤਦੀਪ ਦੇ ਨਾਮ ਰਿਹਾ।