Satinder Sartaaj Birthday:ਹਾਲ ਹੀ ਵਿੱਚ ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਨੇ ਆਪਣਾ 42ਵਾਂ ਜਨਮਦਿਨ ਮਨਾਇਆ। ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇਸ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਵਿੱਚ ਗਾਇਕ ਤਿੱਤਲੀਆਂ ਨਾਲ ਸਜਿਆ ਹੋਇਆ ਕੇਕ ਕੱਟਦੇ ਨਜ਼ਰੀ ਪੈ ਰਹੇ ਹਨ, ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਮਿਹਰਬਾਨੀਆਂ ਦਾ ਜਦੋਂ ਤੋਂ ਹਿਸਾਬ ਦੇਖਿਆ, ਖੁੱਲ੍ਹੀਆਂ ਅੱਖਾਂ ਦੇ ਨਾਲ਼ ਖ਼੍ਵਾਬ ਦੇਖਿਆ।' ਤਸਵੀਰਾਂ ਵਿੱਚ ਗਾਇਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਹੁਣ ਇੰਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਪ੍ਰਸ਼ੰਸਕ ਅਤੇ ਸਿਤਾਰੇ ਵੀ ਕਾਫੀ ਸ਼ਾਨਦਾਰ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਨੂਰ ਚਾਹਲ, ਸਿੰਮੀ ਚਾਹਲ, ਸਤਿੰਦਰ ਸੱਤੀ ਵਰਗੇ ਕਈ ਸ਼ਾਨਦਾਰ ਸਿਤਾਰਿਆਂ ਨੇ ਗਾਇਕ ਨੂੰ ਵਧਾਈ ਸੰਦੇਸ਼ ਭੇਜਿਆ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਤੋਂ ਗਾਇਕ ਦੇ ਜਨਮਦਿਨ ਦਾ ਚਾਅ ਚੁੱਕਿਆ ਨਹੀਂ ਜਾ ਰਿਹਾ।