ਪੰਜਾਬ

punjab

ETV Bharat / entertainment

ਸਿਨੇਮਾਘਰਾਂ 'ਚ ਧੂੰਮਾਂ ਪਾ ਰਹੀ 'ਜੱਟ ਐਂਡ ਜੂਲੀਅਟ 3', 5 ਦਿਨਾਂ 'ਚ ਤੋੜਿਆ 'ਸੌਂਕਣ ਸੌਂਕਣੇ' ਸਣੇ ਇੰਨ੍ਹਾਂ ਫਿਲਮਾਂ ਦਾ ਰਿਕਾਰਡ - Jatt And juliet 3 Collection - JATT AND JULIET 3 COLLECTION

Jatt And Juliet 3 Worldwide Collection: ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' ਪੂਰੀ ਦੁਨੀਆਂ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ, ਫਿਲਮ ਨੇ ਹੁਣ ਤੱਕ 55 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕਰ ਲਿਆ ਹੈ।

Jatt And juliet 3 Worldwide Collection
Jatt And juliet 3 Worldwide Collection (instagram)

By ETV Bharat Entertainment Team

Published : Jul 3, 2024, 4:27 PM IST

ਚੰਡੀਗੜ੍ਹ:ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅਤੇ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦੀ ਸ਼ਾਨਦਾਰ ਅਦਾਕਾਰੀ ਨੇ ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਪ੍ਰਸ਼ੰਸਕਾਂ ਨੂੰ ਵੀ ਦੀਵਾਨਾ ਕਰ ਦਿੱਤਾ ਹੈ। ਫਿਲਮ ਨੇ ਸਿਰਫ਼ ਪੰਜ ਦਿਨਾਂ ਵਿੱਚ ਅਨੇਕਾਂ ਹਿੱਟ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਹੁਣ ਜੇਕਰ ਫਿਲਮ ਦੇ ਪੂਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 4.13 ਕਰੋੜ ਨਾਲ ਖਾਤਾ ਖੋਲ੍ਹਿਆ ਅਤੇ ਪੂਰੇ ਵਿਦੇਸ਼ਾਂ ਵਿੱਚ 6.63 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਨੇ ਪਹਿਲੇ ਦਿਨ 10.76 ਕਰੋੜ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਨੇ ਦੇਸ਼-ਵਿਦੇਸ਼ ਵਿੱਚੋਂ 11.65 ਕਰੋੜ ਦਾ ਕਲੈਕਸ਼ਨ ਕੀਤਾ ਅਤੇ ਤੀਜੇ ਦਿਨ 12.50 ਕਰੋੜ ਦਾ ਕਲੈਕਸ਼ਨ ਕੀਤਾ। ਚੌਥੇ ਅਤੇ ਪੰਜਵੇਂ ਦਿਨ ਫਿਲਮ ਨੇ ਕ੍ਰਮਵਾਰ 14.15 ਕਰੋੜ ਅਤੇ 6.75 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 55.81 ਕਰੋੜ ਹੋ ਗਿਆ ਹੈ।

ਇੰਨ੍ਹਾਂ ਵੱਡੀਆਂ ਫਿਲਮਾਂ ਦਾ ਤੋੜਿਆ ਰਿਕਾਰਡ: ਪੰਜ ਦਿਨਾਂ ਵਿੱਚ ਫਿਲਮ ਦੀ ਇਸ ਕਮਾਈ ਨੇ ਕਈ ਫਿਲਮਾਂ ਨੂੰ ਪਛਾੜ ਦਿੱਤਾ ਹੈ, ਜਿਸ ਵਿੱਚ 'ਚੱਲ ਮੇਰਾ ਪੁੱਤ 2', 'ਸੌਂਕਣ ਸੌਂਕਣੇ', 'ਹੌਂਸਲਾ ਰੱਖ', 'ਛੜਾ', 'ਚਾਰ ਸਹਿਬਜ਼ਾਦੇ', 'ਜੱਟ ਐਂਡ ਜੂਲੀਅਟ 3' ਵਰਗੀਆਂ ਬਲਾਕਬਸਟਰ ਫਿਲਮਾਂ ਸ਼ਾਮਿਲ ਹਨ।

ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ: ਦੂਜੇ ਪਾਸੇ ਜੇਕਰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲੇ ਨੰਬਰ ਉਤੇ 'ਕੈਰੀ ਆਨ ਜੱਟਾ 3', ਦੂਜੇ ਉਤੇ 'ਕੈਰੀ ਆਨ ਜੱਟਾ 2' ਅਤੇ ਤੀਜਾ ਸਥਾਨ ਹੁਣ 'ਜੱਟ ਐਂਡ ਜੂਲੀਅਟ 3' ਨੇ ਹਾਸਿਲ ਕਰ ਲਿਆ ਹੈ।

ਹੁਣ ਇੱਥੇ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਇਸ ਮਨੋਰੰਜਕ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਤੋਂ ਇਲਾਵਾ ਜਸਵਿੰਦਰ ਭੱਲਾ, ਬੀਐਨ ਸ਼ਰਮਾ, ਰਾਣਾ ਰਣਬੀਰ, ਜੈਸਮੀਨ ਬਾਜਵਾ ਵਰਗੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਵਿੱਚ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਜਗਦੀਪ ਸਿੱਧੂ ਨੇ ਕੀਤਾ ਹੈ, ਜੋ ਕਿ ਕਈ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਹਨ।

ABOUT THE AUTHOR

...view details