ਪੰਜਾਬ

punjab

ETV Bharat / entertainment

ਅਚਾਨਕ ਕਿੱਥੇ ਗੁੰਮ ਹੋ ਗਏ ਨੇ ਪੰਜਾਬੀ ਗਾਇਕ ਜੱਸ ਮਾਣਕ, ਭੰਬਲਭੂਸੇ 'ਚ ਪਏ ਪ੍ਰਸ਼ੰਸਕ - JASS MANAK

ਕਾਫੀ ਸਮੇਂ ਤੋਂ ਗਾਇਕ ਜੱਸ ਮਾਣਕ ਨੇ ਆਪਣੀ ਕਿਸੇ ਨਵੀਂ ਫਿਲਮ ਅਤੇ ਨਵੇਂ ਗੀਤ ਦਾ ਐਲਾਨ ਨਹੀਂ ਕੀਤਾ, ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਿਹਾ ਹੈ।

ਜੱਸ ਮਾਣਕ
ਜੱਸ ਮਾਣਕ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 31, 2025, 4:54 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਨਸਨੀ ਬਣ ਉੱਭਰੇ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੱਸ ਮਾਣਕ ਦਾ ਪੰਜਾਬੀ ਗਾਇਕੀ ਦੀ ਮੌਜੂਦਾ ਦ੍ਰਿਸ਼ਾਂਵਲੀ ਤੋਂ ਲਾਂਭੇ ਨਜ਼ਰ ਆਉਣਾ ਅੱਜਕੱਲ੍ਹ ਸੰਗੀਤ ਗਲਿਆਰਿਆਂ ਵਿੱਚ ਹੈਰਾਨੀ ਪੈਦਾ ਕਰ ਰਿਹਾ ਹੈ, ਜੋ ਕਈ ਪੰਜਾਬੀ ਫਿਲਮਾਂ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ।

ਕੁੱਝ ਸਮਾਂ ਪਹਿਲਾਂ ਜਾਰੀ ਕੀਤੇ ਅਪਣੀ ਈਪੀ 'ਲੇਟ ਨਾਈਟ ਟਾਕਸ' ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਇਹ ਗਾਇਕ, ਜਿੰਨ੍ਹਾਂ ਵੱਲੋਂ ਸਾਹਮਣੇ ਲਿਆਂਦੇ ਕਈ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਸਾਲ 2022 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਜੱਟ ਬ੍ਰਦਰਜ਼' 'ਚ ਆਖ਼ਰੀ ਵਾਰ ਨਜ਼ਰ ਆਏ ਜੱਸ ਮਾਣਕ ਦੀ ਇਸ ਫਿਲਮ ਵਿੱਚ ਨਿਭਾਈ ਲੀਡ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਪਰ ਇਸ ਦੇ ਬਾਵਜੂਦ ਉਹ ਮੁੜ ਕਿਸੇ ਹੋਰ ਫਿਲਮ ਵਿੱਚ ਨਜ਼ਰ ਨਹੀਂ ਆਏ।

'ਗੀਤ ਐਮਪੀ3' ਦੁਆਰਾ ਵਜ਼ੂਦ ਵਿੱਚ ਲਿਆਂਦੇ ਅਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਪ੍ਰਸਿੱਧ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ ਵਿੱਚ 'ਬਟਰਫਲਾਈ', 'ਲਹਿੰਗਾ', 'ਜੀਅ ਨਹੀਂ ਕਰਦਾ', 'ਨੋ ਕੈਪਸ਼ਨ', 'ਬਦਮਾਸ਼ੀ', 'ਸ਼ਾਪਿੰਗ', 'ਯਾਰ ਤੇਰਾ ਵਰਗਾ', 'ਜੱਟਵਾਦ', 'ਲੰਦਨ', 'ਹੱਸ ਕੇ', 'ਹਸੀਨਾ', 'ਯਾਰੀਆਂ', 'ਯੂ ਟਰਨ' ਅਤੇ 'ਵਿਆਹ' ਆਦਿ ਸ਼ੁਮਾਰ ਰਹੇ ਹਨ।

ਦੁਨੀਆਂ ਭਰ ਦੀਆਂ ਸੰਗੀਤਕ ਸਫਾਂ ਵਿੱਚ ਧੂੰਮ ਮਚਾ ਦੇਣ ਵਾਲੇ 'ਪਰਾਡਾ' ਜਿਹੇ ਕਈ ਗਾਣਿਆਂ ਨਾਲ ਨੌਜਵਾਨ ਮਨਾਂ ਦੀ ਧੜਕਣ ਬਣਨ ਵਾਲੇ ਜੱਸ ਮਾਣਕ ਅਪਣੇ ਸ਼ੋਸ਼ਲ ਪਲੇਟਫ਼ਾਰਮ ਤੋਂ ਵੀ ਖਾਸੀ ਦੂਰੀ ਬਣਾ ਚੁੱਕੇ ਹਨ, ਜਿੰਨ੍ਹਾਂ ਦਾ ਅਚਾਨਕ ਪੰਜਾਬੀ ਗਾਇਕੀ ਤੋਂ ਕਿਨਾਰਾ ਕਰ ਜਾਣਾ ਉਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਵੀ ਅਚੰਬਾ ਪੈਦਾ ਕਰ ਰਿਹਾ ਹੈ।

ਸਾਲ 2024 ਦੇ ਆਖਰੀ ਪੜਾਅ ਤੋਂ ਪੰਜਾਬੀ ਸੰਗੀਤ ਖੇਤਰ ਵਿੱਚੋਂ ਆਊਟ ਆਫ ਫਾਰਮ ਚਲੇ ਆ ਰਹੇ ਇਹ ਬਿਹਤਰੀਨ ਗਾਇਕ ਅਤੇ ਪ੍ਰੋਫਾਰਮਰ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਦਾ ਵੀ ਅਹਿਸਾਸ ਕਰਵਾ ਰਹੇ ਹਨ, ਜਿੰਨ੍ਹਾਂ ਦੀ ਇਹ ਖਾਮੋਸ਼ੀ ਕਿਸੇ ਵੱਡੇ ਸੰਗੀਤਕ ਧਮਾਕੇ ਨੂੰ ਵੀ ਸਾਹਮਣੇ ਲਿਆ ਸਕਦੀ ਹੈ, ਜਿਸ ਸੰਬੰਧਤ ਸੰਭਾਵਨਾ ਤੋਂ ਸੰਗੀਤ ਪ੍ਰੇਮੀ ਅਤੇ ਇਸੇ ਖਿੱਤੇ ਨਾਲ ਜੁੜੇ ਲੋਕ ਵੀ ਪ੍ਰਗਟ ਕਰ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details